ਵਰਕ ਫਰਾਮ ਹੋਮ ਲਈ ਏਅਰਟੈੱਲ ਨੇ ਪੇਸ਼ ਕੀਤਾ 50GB ਵਾਲਾ ਡਾਟਾ ਪੈਕ

Saturday, May 23, 2020 - 06:35 PM (IST)

ਵਰਕ ਫਰਾਮ ਹੋਮ ਲਈ ਏਅਰਟੈੱਲ ਨੇ ਪੇਸ਼ ਕੀਤਾ 50GB ਵਾਲਾ ਡਾਟਾ ਪੈਕ

ਗੈਜੇਟ ਡੈਸਕ— ਏਅਰਟੈੱਲ ਨੇ 251 ਰੁਪਏ ਵਾਲੇ ਨਵਾਂ ਡਾਟਾ ਪੈਕ ਪੇਸ਼ ਕੀਤਾ ਹੈ। ਇਸ ਤਹਿਤ ਗਾਹਕਾਂ ਨੂੰ 251 ਰੁਪਏ 'ਚ 50 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਕੰਪਨੀ ਇਹ ਪੇਸ਼ਕਸ਼ ਖਾਸਤੌਰ 'ਤੇ ਉਨ੍ਹਾਂ ਲੋਕਾਂ ਲਈ ਲਿਆਈ ਹੈ ਜਿਨ੍ਹਾਂ ਨੂੰ ਵਰਕ ਫਰਾਮ ਹੋਮ ਕਰਨਾ ਪੈ ਰਿਹਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਪਲਾਨ 'ਚ ਗਾਹਕਾਂ ਨੂੰ 50 ਜੀ.ਬੀ. ਡਾਟਾ ਹੀ ਦਿੱਤਾ ਜਾ ਰਿਹਾ ਹੈ ਅਤੇ ਪਲਾਨ ਦੀ ਮਿਆਦ ਮੌਜੂਦਾ ਪਲਾਨ ਜਿੰਨੀ ਹੀ ਰਹੇਗੀ। ਗਾਹਕਾਂ ਜੇਕਰ ਚਾਹੁਣ ਤਾਂ ਇਸ ਪਲਾਨ 'ਚ ਮਿਲਣ ਵਾਲੇ ਡਾਟਾ ਨੂੰ ਇਕ ਦਿਨ 'ਚ ਵੀ ਖਤਮ ਕਰ ਸਕਦਾ ਹੈ।

ਏਅਰਟੈੱਲ ਦਾ 365 ਦਿਨਾਂ ਦੀ ਮਿਆਦ ਵਾਲਾ ਪਲਾਨ
ਏਅਰਟੈੱਲ ਨੇ ਆਪਣੇ ਗਾਹਕਾਂ ਲਈ ਨਵਾਂ ਪ੍ਰੀਪੇਡ ਪਲਾਨ ਵੀ ਪੇਸ਼ ਕੀਤਾ ਹੈ ਜਿਸ ਵਿਚ ਇਕ ਸਾਲ ਦੀ ਮਿਆਦ ਦਿੱਤੀ ਜਾ ਰਹੀ ਹੈ। ਏਅਰਟੈੱਲ ਦੇ ਇਸ ਪਲਾਨ ਦੀ ਕੀਮਤ 2498 ਰੁਪਏ ਹੈ ਜਿਸ ਵਿਚ ਸਾਰੇ ਨੈੱਟਵਰਕਾਂ 'ਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ ਅਤੇ ਗਾਹਕ ਨੂੰ ਹਰ ਰੋਜ਼ 2 ਜੀ.ਬੀ. ਡਾਟਾ ਵਰਤੋਂ ਲਈ ਮਿਲਦਾ ਹੈ ਯਾਨੀ ਕੁਲ 730 ਜੀ.ਬੀ. ਡਾਟਾ ਇਸ ਪਲਾਨ 'ਚ ਮਿਲੇਗਾ। ਇਸ ਤੋਂ ਇਲਾਵਾ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਇਸ ਪਲਾਨ 'ਚ ਮਿਲਦੀ ਹੈ।


author

Rakesh

Content Editor

Related News