ਏਅਰਟੈੱਲ ਯੂਜ਼ਰਸ ਨੂੰ ਦੇਵੇਗਾ ਫ੍ਰੀ 4G ਡਾਟਾ

Monday, Dec 14, 2015 - 04:17 PM (IST)

ਏਅਰਟੈੱਲ ਯੂਜ਼ਰਸ ਨੂੰ ਦੇਵੇਗਾ ਫ੍ਰੀ 4G ਡਾਟਾ

ਮਾਈਕ੍ਰੋਸਾਫਟ ਅਤੇ ਏਅਰਟੈੱਲ ਦੀ ਡੀਲ ਨਾਲ ਯੂਜ਼ਰਸ ਨੂੰ ਮਿਲੇਗਾ ਫ੍ਰੀ 4G ਡਾਟਾ
ਨਵੀਂ ਦਿੱਲੀ— ਵਿਸ਼ਵ ਦੀ ਇਕ ਮੰਨੀ-ਪ੍ਰਮੰਨੀ ਬਹੁਰਾਸ਼ਟਰੀ ਕੰਪਨੀ ਮਾਈਕ੍ਰੋਸਾਫਟ ਭਾਰਤੀ ਏਅਰਟੈੱਲ ਦੇ ਨਾਲ 4G ਡਾਟਾ-ਬੰਡਲਿੰਗ ਡੀਲ ਸਾਈਨ ਕਰਨ ''ਤੇ ਵਿਚਾਰ ਕਰ ਰਹੀ ਹੈ। ਰਿਪੋਰਟ ਮੁਤਾਬਕ, ਕੰਪਨੀ ਦਾ ਮਕਸਦ ਹਾਲ ਹੀ ''ਚ ਲਾਂਚ ਹੋਏ 4G ਲੁਮੀਆ ਹੈਂਡਸੈੱਟਸ ਦੀ ਸੇਲ ਨੂੰ ਵਧਾਉਣਾ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਡੀਲ ਫਾਈਨਲ ਹੋ ਜਾਣ ਤੋਂ ਬਾਅਦ ਏਅਰਟੈੱਲ 4G ਯੂਜ਼ਰਸ ਜੇਕਰ ਲੁਮੀਆ 950 ਜਾਂ ਲੁਮੀਆ 950 XL ਖਰੀਦਦੇ ਹਨ ਤਾਂ ਉਨ੍ਹਾਂ ਨੂੰ ਡਿਵਾਈਸ ਦੇ ਨਾਲ ਫ੍ਰੀ ਡਾਟਾ ਦਿੱਤਾ ਜਾਵੇਗਾ। 
ਮਾਈਕ੍ਰੋਸਾਫਟ ਦੇ ਮੋਬਾਇਲ ਡਿਵਾਈਸ ਦੇ ਹੈੱਡ ਅਜੇ ਮਹਿਤਾ ਨੇ ਦੱਸਿਆ ਕਿ ਮਾਈਕ੍ਰੋਸਾਫਟ ਇੰਡੀਆ ਭਾਰਤੀ ਏਅਰਟੈੱਲ ਦੇ ਨਾਲ 4G ਡਾਟਾ-ਬੰਡਲਿੰਗ ਕੰਟਰੈਕਟ ਕਰਨਾ ਚਾਹੁੰਦੀ ਹੈ। ਇਸ ਦੇ ਤਹਿਤ ਕੰਪਨੀ ਆਪਣੇ ਯੂਜ਼ਰਸ ਨੂੰ ਵਿੰਡੋਜ਼ 10 ਡਿਵਾਈਸਿਸ ਜਿਵੇਂ ਕਿ ਲੁਮੀਆ 950, 950 XL ਅਤੇ ਹਾਲ ਹੀ ''ਚ ਲਾਂਚ ਹੋਏ ਲੁਮੀਆ 550 ਦੇ ਨਾਲ ਫ੍ਰੀ 4G ਡਾਟਾ ਦੇਵੇਗੀ। ਫਿਲਹਾਲ ਡੀਲ ਨੂੰ ਲੈ ਕੇ ਦੋਵੇਂ ਕੰਪਨੀਆਂ ਵਿਚਾਲੇ ਗੱਲਬਾਤ ਜਾਰੀ ਹੈ। ਹਾਲਾਂਕਿ ਏਅਰਟੈੱਲ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Related News