Airtel ਗਾਹਕਾਂ ਨੂੰ ਲੱਗਾ ਝਟਕਾ, ਬੰਦ ਹੋਇਆ ਇਹ ਸ਼ਾਨਦਾਰ ਪਲਾਨ

07/24/2020 3:32:57 PM

ਗੈਜੇਟ ਡੈਸਕ– ਏਅਰਟੈੱਲ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਲੰਬੀ ਮਿਆਦ ਵਾਲੇ 2,398 ਰੁਪਏ ਦੇ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਹ ਪਲਾਨ 365 ਦਿਨਾਂ ਦੀ ਮਿਆਦ ਅਤੇ ਰੋਜ਼ਾਨਾ 1.5 ਜੀ.ਬੀ. ਹਾਈ-ਸਪੀਡ ਡਾਟਾ ਨਾਲ ਅਨਲਿਮਟਿਡ ਕਾਲਿੰਗ ਦਾ ਲਾਭ ਦਿੰਦਾ ਸੀ। ਪਲਾਨ ਦੇ ਬੰਦ ਹੋਣ ਤੋਂ ਬਾਅਦ ਟੈਲੀਕਾਮ ਕੰਪਨੀ ਕੋਲ 365 ਦਿਨਾਂ ਦੀ ਮਿਆਦ, ਅਨਲਿਮਟਿਡ ਕਾਲਿੰਗ ਅਤੇ ਹਾਈ ਸਪੀਡ ਡਾਟਾ ਨਾਲ ਆਉਣ ਵਾਲਾ ਸਿਰਫ 2,498 ਰੁਪਏ ਦਾ ਪ੍ਰੀਪੇਡ ਪਲਾਨ ਬਚਿਆ ਹੈ। ਇੰਨਾ ਹੀ ਨਹੀਂ, ਜਿਓ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਹੁਣ ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 6 ਜੀ.ਬੀ. ਹਾਈ ਸਪੀਡ ਡਾਟਾ ਐਕਸੈਸ ਦੀ ਪੇਸ਼ਕਸ਼ ਲਈ ਮੁਫਤ ਜਾਟਾ ਕੂਪਨ ਲਾਂਚ ਕੀਤਾ ਹੈ। OneTech ਦੀ ਰਿਪੋਰਟ ਮੁਤਾਬਕ, ਏਅਰਟੈੱਲ ਦੇ 2,398 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਨੂੰ ਹੁਣ ਏਅਰਟੈੱਲ ਦੀ ਸਾਈਟ ਤੋਂ ਹਟਾ ਦਿੱਤਾ ਗਿਆ ਹੈ। ਪ੍ਰੀਪੇਜ ਪਲਾਨ ਗੂਗਲ ਪੇਅ ਅਤੇ ਪੇਟੀਐੱਮ ਸਮੇਤ ਕਿਸੇ ਵੀ ਥਰਡ ਪਾਰਟੀ ਰੀਚਾਰਜ ਚੈਨਲ ’ਤੇ ਵੀ ਉਪਲੱਬਧ ਨਹੀਂ ਹੈ। 

ਏਅਰਟੈੱਲ ਨੇ 2,398 ਰੁਪਏ ਵਾਲੇ ਪਲਾਨ ਨੂੰ ਪਿਛਲੇ ਸਾਲ ਦਸੰਬਰ ’ਚ ਪੇਸ਼ ਕੀਤਾ ਸੀ। ਇਸ ਪਲਾਨ ’ਚ 365 ਦਿਨਾਂ ਲਈ ਅਨਲਿਮਟਿਡ ਕਾਲਿੰਗ ਅਤੇ 100 ਮੁਫ਼ਤ ਮੈਸੇਜ ਮਿਲਦੇ ਸਨ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਹਾਈ-ਸਪੀਡ ਡਾਟਾ ਵੀ ਮਿਲਦਾ ਸੀ। ਹਾਲਾਂਕਿ, ਇਸ ਪਲਾਨ ਨੂੰ 2,498 ਰੁਪਏ ਦੇ ਪ੍ਰੀਪੇਡ ਪਲਾਨ ਨੇ ਪਿੱਛੇ ਕਰ ਦਿੱਤਾ ਸੀ, ਜਿਸ ਵਿਚ ਗਾਹਕਾਂ ਨੂੰ ਰੋਜ਼ 2 ਜੀ.ਬੀ. ਹਾਈ-ਸਪੀਡ ਡਾਟਾ, ਅਨਲਿਮਟਿਡ ਕਾਲਿੰਗ ਅਤੇ 365 ਦਿਨਾਂ ਲਈ ਮੁਫ਼ਤ 100 ਮੈਸੇਜ ਦਾ ਲਾਭ ਮਿਲਦਾ ਹੈ। 


Rakesh

Content Editor

Related News