ਏਅਰਟੈੱਲ ਡਿਜ਼ੀਟਲ TV ਨੇ ਪੇਸ਼ ਕੀਤਾ 153 ਰੁਪਏ ਵਾਲਾ ਬੇਸਿਕ ਪੈਕ
Saturday, Mar 09, 2019 - 01:47 AM (IST)

ਨਵੀਂ ਦਿੱਲੀ—ਡੀ.ਟੀ.ਐੱਚ. ਸਰਵਿਸ ਪ੍ਰੋਵਾਈਡਰ ਏਅਰਟੈੱਲ ਡਿਜ਼ੀਟਲ ਟੀ.ਵੀ. ਨੇ ਆਪਣੇ ਸਬਸਕਰਾਈਬਰਸ ਲਈ ਨਵਾਂ ਬੇਸਿਕ ਸਰਵਿਸ ਟਿਅਰ (ਬੀ.ਐੱਸ.ਟੀ.) ਪੈਕ ਲਾਂਚ ਕੀਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੀ ਗਾਈਡਲਾਇੰਸ ਮੁਤਾਬਕ ਸਾਰੇ ਯੂਜ਼ਰਸ ਨੂੰ ਨਵੇਂ ਟਰਾਈ ਟੈਰਿਫ ਤਹਿਤ ਤਿਆਰ ਕੀਤੇ ਪਲਾਨ 'ਤੇ ਮਾਈਗ੍ਰੇਟ ਕਰਨਾ ਹੈ। ਟਰਾਈ ਦੀ ਨਵੀਂ ਗਾਈਡਲਾਈਨ ਤੋਂ ਬਾਅਦ ਏਅਰਟੈੱਲ ਸਮੇਤ ਸਾਰੇ ਡੀ.ਟੀ.ਐੱਚ. ਆਪਰੇਟਰਸ ਨੇ ਆਪਣੇ ਸਬਸਕਰਾਈਬਰਸ ਲਈ ਕਾਮਬੋ ਪੈਕਸ, ਐਡ ਆਨ ਪੈਕਸ ਲਾਗੂ ਕੀਤੇ ਹਨ। ਡੀ.ਟੀ.ਐੱਚ. ਆਪਰੇਟਰਸ ਆਪਣੇ ਗਾਹਕਾਂ ਦੇ ਬੈਨੀਫਿਟ ਲਈ ਕਈ ਚੈਨਲਾਂ ਵਾਲੇ ਬੁੱਕ ਪੈਕ ਵੀ ਲਾਂਚ ਕੀਤੇ ਹਨ।
ਏਅਰਟੈੱਲ ਡਿਜ਼ੀਟਲ ਟੀ.ਵੀ. ਨੇ ਨਵਾਂ ਪੈਕ ਬੇਸਿਕ ਸਰਵਿਸ ਟਿਆਰ (ਬੀ.ਐੱਸ.ਟੀ.) ਲਾਂਚ ਕੀਤਾ ਹੈ ਜਿਸ 'ਚ ਸਾਰੇ ਫ੍ਰੀ ਟੂ ਏਅਰ (FTA) ਚੈਨਲਸ ਸ਼ਾਮਲ ਹਨ। ਇਸ 'ਚ ਵੱਖ-ਵੱਖ ਭਾਸ਼ਾ ਅਤੇ ਜਾਨਰ ਦੇ ਚੈਨਲ ਸ਼ਾਮਲ ਹੋਣਗੇ। ਬੀ.ਐੱਸ.ਟੀ. ਬੈਨਰ ਤਹਿਤ ਏਅਰਟੈੱਲ ਡਿਜ਼ੀਟਲ ਟੀ.ਵੀ. ਨੇ ਦੋ ਨਵੇਂ ਪੈਕ BST ROI Pack ਅਤੇ BST South ਪੈਕ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਪੈਕ 'ਚ 100 ਚੈਨਲ ਹੋਣਗੇ ਜਿਨ੍ਹਾਂ ਲਈ ਯੂਜ਼ਰਸ ਨੂੰ ਹਰ ਮਹੀਨੇ 153 ਰੁਪਏ ਦੇਣੇ ਹੋਣਗੇ। NCF ਤੋਂ ਰਿਚਾਰਜ ਕਰਵਾਉਣ 'ਤੇ ਯੂਜ਼ਰਸ ਨੂੰ ਹੋਰ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ।
ਟਰਾਈ ਦੀ ਗਾਈਡਲਾਈਨਸ ਤੋਂ ਬਾਅਦ ਸਾਰੇ ਡੀ.ਟੀ.ਐੱਚ. ਆਪਰੇਟਰਸ ਵੱਖ-ਵੱਖ ਪੈਕ ਲਿਆ ਰਹੇ ਹਨ। ਹਾਲ ਹੀ 'ਚ ਡਿਸ਼ ਟੀ.ਵੀ. ਨੇ ਆਪਣੇ ਕੰਜ਼ਿਊਮਰ ਲਈ HD Add-on ਪੈਕ ਲਾਂਚ ਕੀਤਾ ਸੀ। Dish TV ਦੀ ਵੈੱਬਸਾਈਟ 'ਚ ਇਨ੍ਹਾਂ ਐੱਚ.ਡੀ. ਪੈਕਸ ਨੂੰ ਦੇਖਿਆ ਜਾ ਸਕਦਾ ਹੈ, ਜਿਸ 'ਚ ਵੱਖ-ਵੱਖ ਭਾਸ਼ਾ ਬੰਗਲਾ ਐੱਚ.ਡੀ., ਮਰਾਠੀ ਐੱਚ.ਡੀ., ਤਮਿਲ ਐੱਚ.ਡੀ. ਅਤੇ ਮਲਯਾਲਮ, ਤੇਲੂਗੂ ਦੇ ਐੱਚ.ਡੀ. ਚੈਨਲ ਪੈਕ ਸ਼ਾਮਲ ਹਨ।
ਡਿਸ਼ ਟੀ.ਵੀ. ਨੇ ਆਪਣੇ ਯੂਜ਼ਰਸ ਲਈ ਕਾਮਬੋ ਐੱਚ.ਡੀ. ਚੈਨਲ ਪੈਕ ਵੀ ਲਾਂਚ ਕੀਤੇ ਹਨ, ਜਿਸ 'ਚ ਇੰਗਲਿਸ਼ ਮੂਵੀ ਐੱਚ.ਡੀ., ਨਿਊਜ਼ ਐੱਚ.ਡੀ., ਇੰਟਰਨੈੱਟ ਐੱਚ.ਡੀ., ਕਿਡਸ ਐੱਚ.ਡੀ., ਹਿੰਦੀ ਐਂਟਰਨੇਟਮੈਂਟ ਐੱਚ.ਡੀ. ਅਤੇ ਦੂਜੇ ਚੈਨਲਸ ਸ਼ਾਮਲ ਹਨ। ਡਿਸ਼ ਟੀ.ਵੀ. ਨੇ ਕ੍ਰਿਕੇਟ ਫੈਂਨਸ ਦਾ ਵੀ ਖਿਆਲ ਰੱਖਿਆ ਹੈ ਜਿਸ 'ਚ ਯੂਜ਼ਰਸ 57 ਰੁਪਏ 'ਚ ਇੰਗਲਿਸ਼ ਕ੍ਰਿਕੇਟ ਐੱਚ.ਡੀ. ਪੈਕਸ ਐਕਟੀਵੇਟ ਕਰਵਾ ਸਕਦੇ ਹਨ।