Airtel ਨੇ Microsoft ਨਾਲ ਕੀਤੀ ਸਾਂਝੇਦਾਰੀ, ਹੁਣ ਗਾਹਕਾਂ ਨੂੰ ਮਿਲੇਗੀ ਇੰਟੀਗ੍ਰੇਟੇਡ ਕਾਲਿੰਗ ਦੀ ਸਹੂਲਤ
Sunday, Oct 29, 2023 - 02:29 PM (IST)
ਨਵੀਂ ਦਿੱਲੀ, (ਯੂ. ਐਨ. ਆਈ.)– ਦੂਰਸੰਚਾਰ ਸੇਵਾ ਪ੍ਰੋਵਾਈਡਰ ਭਾਰਤੀ ਏਅਰਟੈੱਲ ਨੇ ਸ਼ਨੀਵਾਰ ਨੂੰ ਮਾਈਕ੍ਰੋਸਾਫਟ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ, ਜਿਸ ਦੇ ਤਹਿਤ ਭਾਰਤੀ ਵਪਾਰਕ ਸੰਸਥਾਵਾਂ ਨੂੰ ਮਾਈਕ੍ਰੋਸਾਫਟ ਟੀਮਜ਼ ਰਾਹੀਂ ਕਾਲਿੰਗ ਸੇਵਾ ਦਿੱਤੀ ਜਾਏਗੀ। ਇਹ ਸੇਵਾ ਏਅਰਟੈੱਲ ਆਈਕਿਊ ਨੂੰ ਮਾਈਕ੍ਰੋਸਾਫਟ ਟੀਮਜ਼ ਨਾਲ ਇੰਟੀਗ੍ਰੇਟ ਕਰ ਕੇ ਮੁਹੱਈਆ ਕੀਤੀ ਜਾਏਗੀ।
ਏਅਰਟੈੱਲ ਨੇ ਕਿਹਾ ਕਿ ਮਾਈਕ੍ਰੋਸਾਫਟ ਟੀਮਜ਼ ਲਈ ਏਅਰਟੈੱਲ ਆਈ. ਕਿਊ. ਨਾਲ ਐਂਟਰਪ੍ਰਾਈਜ਼ ਛੇਤੀ ਹੀ ਇੰਟਰਨੈੱਟ ਦੇ ਮਾਧਿਅਮ ਰਾਹੀਂ ਫਿਕਸਡ ਲਾਈਨ ’ਤੇ ਦੇਸ਼ ਭਰ ਦੇ ਗਾਹਕਾਂ ਨਾਲ ਆਸਾਨੀ ਨਾਲ ਜੁੜ ਸਕਣਗੇ। ਇਹ ਨਵੀਂ ਸੇਵਾ ਐਂਟਰਪ੍ਰਾਈਜਿਜ਼ ਨੂੰ ਟੀਮਜ਼ ਰਾਹੀਂ ਬਾਹਰੀ ਯੂਜ਼ਰਸ, ਕਾਲ ਕਰਨ ਅਤੇ ਉਨ੍ਹਾਂ ਦੀ ਕਾਲ ਰਿਸੀਵ ਕਰਨ ਅਤੇ ਉਨ੍ਹਾਂ ਨੂੰ ਆਪਣੇ ਕਾਰਜ ਪ੍ਰਵਾਹ ਵਿਚ ਸੰਚਾਰ ਅਤੇ ਸਹਿਯੋਗ ਨੂੰ ਜਾਰੀ ਰੱਖਣ ’ਚ ਸਮਰੱਥ ਬਣਾਏਗੀ।