Airtel 5G ਦੀ ਸੇਵਾ ਹੁਣ ਜੰਮੂ ਤੇ ਸ਼੍ਰੀਨਗਰ ''ਚ ਵੀ, ਪਹਾੜਾਂ ''ਚ ਵੀ ਮਿਲੇਗਾ ਹਾਈ-ਸਪੀਡ ਇੰਟਰਨੈੱਟ

12/29/2022 5:44:08 PM

ਗੈਜੇਟ ਡੈਸਕ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੀ 5ਜੀ ਸੇਵਾ Airtel 5G Plus ਨੂੰ ਜੰਮੂ ਅਤੇ ਸ਼੍ਰੀਨਗਰ ਲਈ ਵੀ ਜਾਰੀ ਕਰ ਦਿੱਤਾ ਹੈ। ਇਸਦਾ ਐਲਾਨ ਏਅਰਟੈੱਲ ਨੇ ਬੁੱਧਵਾਰ ਨੂੰ ਕੀਤਾ ਹੈ, ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਸਾਰੇ ਗਾਹਕਾਂ ਨੂੰ Airtel 5G Plus ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਹੀਂ ਮਿਲਗੀਆਂ, ਸਗੋਂ ਹੌਲੀ-ਹੌਲੀ ਇਸਨੂੰ ਰੋਲਆਊਟ ਕੀਤਾ ਜਾਵੇਗਾ।

ਜੰਮੂ ਅਤੇ ਸ਼੍ਰੀਨਗਰ 'ਚ Airtel 5G Plus ਦੀ ਸੇਵਾ ਸ਼ੁਰੂ ਹੋਣ ਤੋਂ ਬਾਅਦ 5ਜੀ ਸਪੋਰਟ ਵਾਲੇ ਡਿਵਾਈਸ ਜਾਂ ਫੋਨ 'ਚ 5ਜੀ ਨੈੱਟਵਰਕ ਦਾ ਇਸਤੇਮਾਲ ਕੀਤਾ ਜਾ ਸਕੇਗਾ। ਏਅਰਟੈੱਲ ਨੇ ਕਿਹਾ ਹੈ ਕਿ ਗਾਹਕਾਂ ਨੂੰ Airtel 5G Plus ਲਈ ਅਲੱਗ ਤੋਂ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ।

ਪਹਾੜੀ ਇਲਾਕਿਆਂ 'ਚ 5ਜੀ ਦੀ ਲਾਂਚਿੰਗ 'ਤੇ ਭਾਰਤੀ ਏਅਰਟੈੱਲ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਚੀਫ ਆਪਰੇਟਿੰਗ ਆਫਸਰ ਆਦਰਸ਼ਨ ਵਰਮਾ ਨੇ ਕਿਹਾ ਕਿ ਜੰਮੂ ਅਤੇ ਸ਼੍ਰੀਨਗਰ 'ਚ Airtel 5G Plus ਲਾਂਚ ਦਾ ਐਲਾਨ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਏਅਰਟੈੱਲ ਗਾਹਕ ਹੁਣ ਅਲਟਰਾ ਫਾਸਟ ਨੈੱਟਵਰਕ ਦਾ ਮਜ਼ਾ ਲੈ ਸਕਣਗੇ ਅਤੇ ਮੌਜੂਦਾ ਯਾਨੀ 4ਜੀ ਨੈੱਟਵਰਕ ਦੀ ਸਪੀਡ ਤੋਂ 20-30 ਗੁਣਾ ਜ਼ਿਆਦਾ ਤੇਜ਼ ਸਪੀਡ 'ਚ ਇੰਟਰਨੈੱਟ ਇਸਤੇਮਾਲ ਕਰ ਸਕਣਗੇ।


Rakesh

Content Editor

Related News