ਏਅਰਟੈੱਲ ਨੇ ਜੰਮੂ-ਕਸ਼ਮੀਰ ’ਚ ਸ਼ੁਰੂ ਕੀਤੀ 4G ਸਰਵਿਸ

06/15/2019 4:48:47 PM

ਨਵੀਂ ਦਿੱਲੀ– ਦਿੱਗਜ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਜੰਮੂ-ਕਸ਼ਮੀਰ 'ਚ ਆਪਣੀ 4-ਜੀ ਸਰਵਿਸ ਨੂੰ ਰਫਤਾਰ ਦਿੰਦੇ ਹੋਏ ਐੱਲ. ਟੀ. ਈ. ਸਰਵਿਸ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਗਾਹਕਾਂ ਲਈ ਨੈੱਟਵਰਕ ਸੇਵਾ ਪਹਿਲਾਂ ਨਾਲੋਂ ਹੋਰ ਵੀ ਬਿਹਤਰ ਹੋਵੇਗੀ। ਕੰਪਨੀ ਨੇ ਸ਼ਨੀਵਾਰ ਇਸ ਦੀ ਜਾਣਕਾਰੀ ਦਿੱਤੀ। ਦਿੱਗਜ ਟੈਲੀਕਾਮ ਕੰਪਨੀ ਦਾ ਕਹਿਣਾ ਹੈ ਕਿ 3-ਜੀ ਮੋਬਾਇਲ ਫੋਨਾਂ ਦਾ ਇਸਤੇਮਾਲ ਤੇਜ਼ੀ ਨਾਲ ਘੱਟ ਹੋ ਰਿਹਾ ਹੈ। ਬਿਹਤਰ 2100 ਮੈਗਾਹਰਟਜ਼ ਬੈਂਡ 'ਚ 4-ਜੀ ਸੇਵਾ ਨਾਲ ਗਾਹਕਾਂ ਨੂੰ ਇਸ ਨੈੱਟਵਰਕ 'ਚ ਹਾਈ ਸਪੀਡ ਡਾਟਾ ਮਿਲੇਗਾ ਅਤੇ ਨਾਲ ਹੀ ਵੀ. ਓ. ਐੱਲ. ਟੀ. ਈ. 'ਤੇ ਕਲਿੰਗ ਕੀਤੀ ਜਾ ਸਕੇਗੀ।

PunjabKesari

ਕੰਪਨੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਹੁਣ ਉਨ੍ਹਾਂ ਕੋਲ ਇਕ ਮਜ਼ਬੂਤ ਸਪੈਕਟ੍ਰਮ ਬੈਂਕ-2300 ਮੈਗਾਹਰਟਜ਼, 2100 ਮੈਗਾਹਰਟਜ਼ ਤੇ 18000 ਮੈਗਾਹਰਟਜ਼ ਉਪਲੱਬਧ ਹੈ।

PunjabKesari

ਭਾਰਤੀ ਏਅਰਟੈੱਲ ਦੇ ਹੱਬ ਸੀ. ਈ. ਓ. ਮਨੂ ਸੂਦ ਨੇ ਕਿਹਾ ਕਿ ਆਪਣੇ ਗਾਹਕਾਂ ਨੂੰ ਨੈੱਟਵਰਕ ਤਜਰਬਾ ਉਪਲੱਬਧ ਕਰਵਾਉਣ ਲਈ ਜੰਮੂ-ਕਸ਼ਮੀਰ 'ਚ ਐੱਲ. ਟੀ. ਈ. 2100 ਤਕਨੀਕ ਲਗਾਈ ਗਈ ਹੈ। ਇਸ ਨਾਲ ਗਾਹਕਾਂ ਦਾ 4-ਜੀ ਤਜਰਬਾ ਬਿਹਤਰ ਹੋ ਸਕੇਗਾ ਤੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਸੇਵਾਵਾਂ ਉਪਲੱਬਧ ਹੋ ਸਕਣਗੀਆਂ।


Related News