ਜਿਓ ਨੇ 3 ਵੱਡੀਆਂ ਦੂਰਸੰਚਾਰ ਕੰਪਨੀਆਂ ''ਤੇ ਲਾਇਆ ਮਿਲੀਭੁਗਤ ਦਾ ਦੋਸ਼

Tuesday, Jun 13, 2017 - 11:45 AM (IST)

ਜਿਓ ਨੇ 3 ਵੱਡੀਆਂ ਦੂਰਸੰਚਾਰ ਕੰਪਨੀਆਂ ''ਤੇ ਲਾਇਆ ਮਿਲੀਭੁਗਤ ਦਾ ਦੋਸ਼

ਜਲੰਧਰ- ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਜਿਓ ਨੇ ਕਿਹਾ ਕਿ ਦੂਰਸੰਚਾਰ ਖੇਤਰ 'ਚ ਮਾਰਜਿਨ ਬਿਹਤਰ ਬਣਿਆ ਹੋਇਆ ਹੈ। ਹਾਲਾਂਕਿ ਉਸ ਨੇ 3 ਵੱਡੀਆਂ ਦੂਰਸੰਚਾਰ ਕੰਪਨੀਆਂ 'ਤੇ ਮਿਲੀਭੁਗਤ ਦਾ ਦੋਸ਼ ਲਾਇਆ। ਅੰਤਰ-ਮੰਤਰਾਲਾਈ ਸਮੂਹ ਦੇ ਸਾਹਮਣੇ ਆਪਣੀ ਗੱਲ ਰੱਖਦਿਆਂ ਜਿਓ ਨੇ ਛੋਟੀਆਂ ਕੰਪਨੀਆਂ ਦੀਆਂ ਵਿੱਤੀ ਸਮੱਸਿਆਵਾਂ ਲਈ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਵਰਗੀਆਂ ਪੁਰਾਣੀਆਂ ਕੰਪਨੀਆਂ ਦੇ ਕਦਮ ਨੂੰ ਜ਼ਿੰਮੇਵਾਰ ਠਹਿਰਾਇਆ।
ਕੰਪਨੀ ਨੇ ਖੇਤਰ ਦੀ ਹਾਲਤ ਲਈ ਉਦਯੋਗ ਸੰਗਠਨ ਸੀ. ਓ. ਏ. ਆਈ. ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦੋਸ਼ ਲਾਇਆ ਕਿ ਮੌਜੂਦਾ ਦਬਾਅ ਲਈ ਕਈ ਸਾਲਾਂ ਤੋਂ ਸੀ. ਓ. ਏ. ਆਈ. ਦੀ ਗੈਰ-ਮੁਕਾਬਲੇਬਾਜ਼ ਕਾਰਵਾਈ ਬਰਾਬਰ ਤੌਰ 'ਤੇ ਜ਼ਿੰਮੇਵਾਰ ਹੈ। ਜਿਓ ਨੇ ਕਿਹਾ ਕਿ ਮੌਜੂਦਾ ਦੂਰਸੰਚਾਰ ਕੰਪਨੀਆਂ ਤਕਨੀਕ 'ਚ ਨਿਵੇਸ਼ ਨਹੀਂ ਕਰ ਰਹੀਆਂ ਅਤੇ ਇਸ ਦੀ ਬਜਾਏ ਖੇਤਰ ਦੀਆਂ ਸਮੱਸਿਆਵਾਂ ਲਈ ਨਵੀਂ ਕੰਪਨੀ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ।


Related News