ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 3 ਅਧਿਕਾਰੀਆਂ ਦੇ ਕੀਤੇ ਤਬਾਦਲੇ

Sunday, Jun 15, 2025 - 03:54 PM (IST)

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 3 ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ 'ਚ ਪ੍ਰਸ਼ਾਸਕੀ ਆਧਾਰ 'ਤੇ 3 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 'ਚ ਤੁਸ਼ਾਰ ਗੁਪਤਾ ਆਈ. ਪੀ. ਐੱਸ. ਨੂੰ ਸੰਯੁਕਤ ਡਾਇਰੈਕਟਰ ਅਪਰਾਧ ਵਿਜੀਲੈਂਸ ਬਿਊਰੋ ਪੰਜਾਬ, ਪ੍ਰਭਜੋਤ ਕੋਰ ਪੀ. ਪੀ. ਐੱਸ. ਨੂੰ ਜੁਆਇੰਟ ਡਾਇਰੈਕਟਰ ਕੰਪਲੇਂਟ ਸੈੱਲ ਵਿਜੀਲੈਂਸ 2 ਬਿਊਰੋ ਪੰਜਾਬ ਤੇ ਵਧੀਕ ਚਾਰਜ ਏ. ਆਈ. ਜੀ. ਵਿਜੀਲੈਂਸ ਬਿਊਰੋ ਈ. ਓ.ਡਬਲਯੂ.2 ਪੰਜਾਬ ਅਤੇ ਦਿਗਵਿਜੇ ਕਪਿਲ ਨੂੰ ਪੀ. ਪੀ.ਐੱਸ. ਸੀਨੀਅਰ ਸੁਪਰਡੈਂਟ ਆਫ ਪੁਲਸ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਲਾਇਆ ਗਿਆ ਹੈ।

PunjabKesari

ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਦਿਗਵਿਜੇ ਕਪਿਲ ਸਿੱਧੇ ਇੰਸਪੈਕਟਰ ਵਜੋਂ ਭਰਤੀ ਹੋਏ ਸਨ। ਉਹ ਹੁਸ਼ਿਆਰਪੁਰ ਸ਼ਹਿਰ, ਸਬ ਡਿਵੀਜ਼ਨ ਕਰਤਾਰਪੁਰ, ਬਲਾਚੌਰ 'ਚ ਡੀ. ਐੱਸ. ਪੀ. ਤੇ ਏ. ਸੀ.ਪੀ. ਉੱਤਰੀ ਲੁਧਿਆਣਾ, ਐੱਸ. ਪੀ. ਡੀ ਮਾਨਸਾ, ਖੰਨਾ ਤੇ ਸੰਯੁਕਤ ਡਾਇਰੈਕਟਰ ਵਿਜੀਲੈਂਸ ਵਜੋਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ 2024 'ਚ 26 ਜਨਵਰੀ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਤੇ 2025 'ਚ 26 ਜਨਵਰੀ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


author

Babita

Content Editor

Related News