GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ ਮਿਲੇ ਆਫਰ
Tuesday, Jun 10, 2025 - 06:38 PM (IST)
 
            
            ਅੰਮ੍ਰਿਤਸਰ (ਸੰਜੀਵ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਨੇ ਅਕਾਦਮਿਕ ਸੈਸ਼ਨ 2024-25 ਲਈ ਕੈਂਪਸ ਭਰਤੀ ਮੁਹਿੰਮਾਂ ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਹੈ। ਇਸ ਦੌਰਾਨ, ਵੱਖ-ਵੱਖ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਆਈ. ਟੀ. ਅਤੇ ਸਰਕਟ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਚੋਟੀ ਦੀਆਂ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਤੋਂ 396 ਜਾਬ ਆਫਰ ਹਾਸਲ ਕੀਤੇ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
ਹਾਲ ਹੀ ਵਿਚ ਆਯੋਜਿਤ ਇਕ ਪਲੇਸਮੈਂਟ ਮੁਹਿੰਮ ਵਿੱਚ, ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਅਮਡੌਕਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 42 ਵਿਦਿਆਰਥੀਆਂ ਨੂੰ 6.50 ਲੱਖ ਰੁਪਏ ਸਾਲਾਨਾ ਦੇ ਪੈਕੇਜ ’ਤੇ ਚੁਣਿਆ। ਅਮਡੌਕਸ ਦਾ ਮੁੱਖ ਹੈੱਡਕੁਆਰਟਰ ਚੈਸਟਰਫੀਲਡ, ਮਿਸੌਰੀ, ਅਮਰੀਕਾ ਵਿੱਚ ਹੈ, ਪਰ ਇਸ ਦੇ ਭਾਰਤ ਅਤੇ ਵਿਸ਼ਵ ਭਰ ਵਿੱਚ ਠੋਸ ਆਧਾਰ ਹਨ। ਇੰਨ੍ਹਾਂ ਨੌਕਰੀਆਂ ਦਾ ਔਸਤ ਸਾਲਾਨਾ ਪੈਕੇਜ 6.05 ਲੱਖ ਰੁਪਏ ਰਿਹਾ, ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਪ੍ਰੋਗਰਾਮ ਪੂਰੇ ਹੋਣ ਤੋਂ ਪਹਿਲਾਂ ਹੀ ਜੌਬ ਆਫਰ ਮਿਲੇ। ਚੁਣੇ ਗਏ ਵਿਦਿਆਰਥੀ ਜੂਨ ਅਤੇ ਜੁਲਾਈ 2025 ਵਿਚ ਆਪਣੇ ਅੰਤਿਮ ਸਮੈਸਟਰ ਦੀ ਸਮਾਪਤੀ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ
ਭਰਤੀ ਮੁਹਿੰਮ ਵਿੱਚ ਟੀ. ਸੀ. ਐੱਸ, ਕੈਪਜੈਮਿਨੀ, ਨਗਾਰੋ, ਅਮਡੌਕਸ, ਕੇ. ਪੀ. ਐੱਮ਼. ਜੀ., ਜੋਸ਼ ਟੈਕਨਾਲੋਜੀਜ਼, ਐਕਸਟਰੀਆ, ਫਿਡੈਲਿਟੀ ਇੰਟਰਨੈਸ਼ਨਲ, ਡੇਲੌਇਟ, ਮਦਰਸਨ ਟੈਕਨਾਲੋਜੀ, ਕਾਪਰਪੌਡ, ਕੋਡਇਨ ਸਾਈਟ, ਮੈਰਿਟ ਹੱਬ ਸਮੇਤ ਕਈ ਨਾਮਵਰ ਕੰਪਨੀਆਂ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            