Airbnb ਦੀ ਨਵੀਂ ਐਪ ਟ੍ਰੈਵਲਿੰਗ ਨੂੰ ਬਣਾਵੇਗੀ ਆਸਾਨ ਤੇ ਮਜ਼ੇਦਾਰ

Wednesday, Aug 17, 2016 - 12:29 PM (IST)

Airbnb ਦੀ ਨਵੀਂ ਐਪ ਟ੍ਰੈਵਲਿੰਗ ਨੂੰ ਬਣਾਵੇਗੀ ਆਸਾਨ ਤੇ ਮਜ਼ੇਦਾਰ

ਜਲੰਧਰ : Airbnb ਇੰਕ ਇਕ ਨਵੀਂ ਟ੍ਰੈਵਲ ਸਰਵਿਸ ਲਿਆ ਰਹੀ ਹੈ। ਇਹ ਇਕ ਮੋਬਾਇਲ ਐਪ ਹੈ ਜੋ ਕਿ ਟੈਸਟਿੰਗ ਦੇ ਦੌਰ ''ਚੋਂ ਗੁਜ਼ਰ ਰਹੀ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਟ੍ਰਿਪਸ ਪਲੈਨ ਤੇ ਆਰਗੇਨਾਈਜ਼ ਕਰ ਸਕੋਗੇ। ਇਸ ਟੈਸਟ ਵਰਜ਼ਨ ''ਚ Airbnb ਦੇ ਮਿਲਣ ਵਾਲੇ ਆਫਰਜ਼, ਰੈਂਟਲ ਦੀ ਜਾਣਕਾਰੀ, ਸਿਟੀ ਗਾਈਡ ਬੁਕਸ, ਰੈਸਟੋਰੈਂਟਸ ਆਦਿ ਦੀ ਜਾਣਕਾਰੀ ਮਿਲੇਗੀ। Airbnb ਯੂਜ਼ਰਜ਼ ਨੂੰ ਪ੍ਰਸਨਲਾਈਜ਼ਡ ਐਕਸਪੀਰੀਅੰਸ ਦੇਣਾ ਚਾਹੁੰਦੀ ਹੈ। 

 

ਕੰਪਨੀ ਦੇ ਸਪੋਕਸ ਪਰਸਨ ਨੇ ਇਕ ਈ-ਮੇਲ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਕਿ ''''ਅਸੀਂ ਲਗਾਤਾਰ ਨਵੀਆਂ ਚਿਜ਼ਾਂ ਨਾਲ ਐਕਸਪੈਰੀਮੈਂਟ ਕਰ ਰਹੇ ਹਾਂ ਤੇ ਅਜੇ ਅਸੀਂ ਇਸ ਬਾਰੇ ਕੁਝ ਨਹੀਂ ਦਸ ਸਕਦੇ ਪਰ ਅਸੀਂ ਕੁਝ ਬਹੁਤ ਹੀ ਐਕਸਾਈਟਿੰਗ ਚੀਜ਼ਾ ''ਤੇ ਕੰਮ ਕਰ ਰਹੇ ਹਾਂ''''। ਬਲੂੰਬਰਗ ਦੀ ਰਿਪੋਰਟ ਦੇ ਮੁਤਾਬਿਕ ਇਸ ਐਪ ਨੂੰ ਨਵੰਬਰ ਮਹੀਨੇ ''ਚ ਹੋਣ ਵਾਲੀ ਸਾਲਾਨਾ ਕਾਨਫ੍ਰੈਂਸ ''ਚ ਲਾਂਚ ਕੀਤਾ ਜਾਵੇਗਾ।


Related News