ਰੋਬੋਟ ਨੇ ਕੀਤਾ ਕਮਾਲ, ਹਾਲੀਵੁੱਡ ਦੀ ਫਿਲਮ ’ਚ ਮਿਲਿਆ ਲੀਡ ਰੋਲ
Monday, Jun 29, 2020 - 05:10 PM (IST)
ਗੈਜੇਟ ਡੈਸਕ– ਸਮੇਂ ਦੇ ਨਾਲ-ਨਾਲ ਹੁਣ ਰੋਬੋਟਸ ਇਨਸਾਨਾਂ ਦੀ ਜਗ੍ਹਾ ਲੈਣ ਲੱਗੇ ਹਨ। ਇਸ ਦੀ ਸਭ ਤੋਂ ਵੱਡੀ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਟ ਹਿਊਮਨੋਇਡ ਰੋਬੋਟ ‘ਐਰਿਕਾ’ ਨੂੰ ਹਾਲੀਵੁੱਡ ਦੀ ਇਕ ਫਿਲ ‘b’ ’ਚ ਲੀਡ ਰੋਲ ਮਿਲਿਆ ਹੈ। ਇਹ ਇਕ ਸਾਇੰਸ-ਫਿਕਸ਼ਨ ਫਿਲਮ ਹੈ ਜਿਸ ਦਾ ਬਜਟ 70 ਮਿਲੀਅਨ ਡਾਲਰ (ਕਰੀਬ 530 ਕਰੋੜ ਰੁਪਏ) ਦੱਸਿਆ ਜਾ ਰਿਹਾ ਹੈ। ਐਰਿਕਾ ਵਿਖਣ ’ਚ ਬਿਲਕੁਲ ਇਨਸਾਨਾਂ ਵਰਗੀ ਲਗਦੀ ਹੈ ਪਰ ਇਹ ਐਂਡਰਾਇਡ ’ਤੇ ਕੰਮ ਕਰ ਰਹੀ ਹੈ। ਇਸ ਫਿਲਮ ’ਚ ਐਰਿਕਾ ਇਕ ਜੈਨੇਟਿਕਲੀ ਮਾਡੀਫਾਇਡ ਸੁਪਰਹਿਊਮਨ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦਾ ਇਕ ਸੀਨ ਪਿਛਲੇ ਸਾਲ ਜਪਾਨ ’ਚ ਸ਼ੂਟ ਕੀਤਾ ਗਿਆ ਸੀ ਬਾਕੀ ਫਿਲਮ ਅਗਲੇ ਸਾਲ ਸ਼ੂਟ ਕੀਤੀ ਜਾਵੇਗੀ।
ਰੋਬੋਟ ’ਚ ਲੱਗੇ ਹਨ ਇੰਫ੍ਰਾਰੈੱਡ ਸੈਂਸਰ
ਏ.ਆਈ. ਪਾਵਰਡ ਐਰਿਕਾ 23 ਸਾਲਾਂ ਦੀ ਜਨਾਨੀ ਵਰਗੀ ਲਗਦੀ ਹੈ। ਹਾਲਾਂਕਿ, ਇਹ ਤੁਰ-ਫਿਰ ਤਾਂ ਨਹੀਂ ਸਕਦੀ ਪਰ ਇਹ ਆਪਣੀ ਧੌਣ ਝੁਕਾਅ ਸਕਦੀ ਹੈ, ਪਲਕਾਂ ਝਪਕਾ ਸਕਦੀ ਹੈ, ਚੰਗਾ ਭਾਸ਼ਣ ਦੇ ਸਕਦੀ ਹੈ ਅਤੇ ਕਈ ਇੰਫ੍ਰਾਰੈੱਡ ਸੈਂਸਰਾਂ ਦੀ ਮਦਦ ਨਾਲ ਲੋਕਾਂ ਦੀ ਪਛਾਣ ਤਕ ਕਰ ਸਕਦੀ ਹੈ। ਐਰਿਕਾ ਨੂੰ ਸਿਲਵਰ ਸਕਰੀਨ ’ਤੇ ਲਾਸ ਏਂਜਿਲਸ ਦੀ ਕੰਪਨੀ ਲਾਈਫ ਪ੍ਰੋਡਕਸ਼ਨ ਲੈ ਕੇ ਆ ਰਹੀ ਹੈ।
ਲਾਈਫ ਪ੍ਰੋਡਕਸ਼ਨ ਦੇ ਫਾਊਂਡਰ ਸੈਮ ਨੇ ਹਾਲੀਵੁੱਡ ਰਿਪੋਰਟਰ ਨੂੰ ਦੱਸਿਆ ਕਿ ਐਰਿਕਾ ਇਕ ਰੋਬੋਟ ਹੈ ਅਤੇ ਉਸ ਕੋਲ ਜ਼ਿੰਦਗੀ ਦਾ ਅਨੁਭਵ ਨਹੀਂ ਹੈ। ਮੋਸ਼ਨ ਅਤੇ ਇਮੋਸ਼ੰਸ ਜਗਾਉਣ ਲਈ ਐਰਿਕਾ ਨੂੰ ਉਨ੍ਹਾਂ ਦੀ ਟੀਮ ਨੇ ਕਈ ਵਨ-ਆਨ-ਵਨ ਸੈਸ਼ਨ ਰਾਹੀਂ ਟ੍ਰੇਨਿੰਗ ਦਿੱਤੀ ਹੈ।