ਸਮਾਰਟਫੋਨ ਤੋਂ ਬਾਅਦ ਹੁਣ ਸੈਮਸੰਗ ਅਤੇ LG ਲਾਂਚ ਕਰਨਗੇ ਸਮਾਰਟ ਫ੍ਰਿਜ਼

01/04/2020 11:48:36 PM

ਗੈਜੇਟ ਡੈਸਕ—ਸਾਨੂੰ ਸਾਰਿਆਂ ਨੂੰ ਇਕ ਗੱਲ ਪ੍ਰੇਸ਼ਾਨ ਕਰਦੀ ਹੈ ਕਿ ਆਫਿਸ ਤੋਂ ਥਕੇ-ਟੁੱੱਟੇ ਜਦ ਘਰ ਪਹੁੰਚਾਂਗੇ ਤਾਂ ਖਾਣ 'ਚ ਕੀ ਬਣੇਗਾ। ਜ਼ਿਆਦਾਤਰ ਮਾਮਲਿਆਂ 'ਚ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਫ੍ਰਿਜ਼ 'ਚ ਕੀ ਬੱਚਿਆ ਹੈ। ਇਹ ਕਾਰਨ ਹੈ ਕਿ ਸੈਮਸੰਗ ਅਤੇ ਐੱਲ.ਜੀ. ਵਰਗੇ ਇਲੈਕਟ੍ਰਾਨਿਕਸ ਬ੍ਰੈਂਡਸ ਇਕ ਨਵੀਂ ਤਰ੍ਹਾਂ ਦੀ ਤਕਨਾਲੋਜੀ 'ਚ ਟੱਕਰ ਲੈਣ ਜਾ ਰਹੇ ਹਨ ਅਤੇ ਜਲਦ 'ਸਮਾਰਟ ਫ੍ਰਿਜ਼' ਲਿਆ ਸਕਦੇ ਹਨ। ਇਸ ਫ੍ਰਿਜ਼ ਦੀ ਖਾਸੀਅਤ ਇਹ ਹੋਵੇਗੀ ਕਿ ਇਹ ਆਪ ਫੂਡ ਆਈਟਮਜ਼ ਨੂੰ ਸਕੈਨ ਕਰੇਗਾ ਅਤੇ ਦੱਸੇਗਾ ਕਿ ਤੁਸੀਂ ਖਾਣ 'ਚ ਕੀ ਬਣਾ ਸਕਦੇ ਹੋ।

PunjabKesari

ਲਾਸ ਵੇਗਾਸ 'ਚ ਅਗਲੇ ਹਫਤੇ ਹੋਣ ਵਾਲੇ 2020 'ਚ ਵੱਡੇ ਟੈੱਕ ਕਾਨਫਰੰਸ 'ਚ ਸੈਮਸੰਗ ਅਤੇ ਐੱਲ.ਜੀ. ਆਪਣੇ ਸਮਾਰਟ ਪ੍ਰੋਡਕਟਸ ਇੰਟਰੋਡਿਊਸ ਕਰ ਸਕਦੇ ਹਨ। CES 2020 'ਚ ਸੈਮਸੰਗ ਅਤੇ ਐੱਲ.ਜੀ. ਦੋਵੇਂ ਇਸ ਸਮਾਰਟ ਤਕਨੋਲਜੀ 'ਚ ਟੱਕਰ ਲੈ ਸਕਦੇ ਹਨ। ਦੋਵੇਂ ਫ੍ਰਿਜ਼ ਆਰਟੀਫੀਅਸ਼ਲ ਇੰਟੈਲੀਜੈਂਸ ਸਪੋਰਟ ਨਾਲ ਆਉਣਗੇ ਅਤੇ ਇਨ੍ਹਾਂ 'ਚ ਕਈ ਖਾਸ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ।

PunjabKesari

ਸੈਮਸੰਗ ਫੈਮਿਲੀ ਹਬ ਸਮਾਰਟ ਫ੍ਰਿਜ਼
ਸਭ ਤੋਂ ਪਹਿਲਾਂ 2016 'ਚ ਇੰਟਰੋਡਿਊਲ ਕੀਤੇ ਗਏ Family Hub Smart Fridge 'ਚ ਸੈਮਸੰਗ ਕਈ ਬਦਲਾਅ ਕਰ ਚੁੱਕਿਆ ਹੈ। ਨਵੇਂ ਫੀਚਰਸ ਦੀ ਗੱਲ ਕਰੀਏ ਤਾਂ ਇੰਟਰਨਲ ਕੈਮਰੇ ਦੀ ਮਦਦ ਨਾਲ ਯੂਜ਼ਰਸ ਸਮਾਰਟਫੋਨ 'ਤੇ ਦੇਖ ਸਕਣਗੇ ਕਿ ਉਨ੍ਹਾਂ ਫ੍ਰਿਜ਼ 'ਚ ਕੀ ਪਿਆ ਹੈ। ਨਵੇਂ ਏ.ਆਈ. ਅਪਗ੍ਰੇਡਸ ਤੋਂ ਬਾਅਦ ਫ੍ਰਿਜ਼ ਆਪ ਫੂਡ ਆਈਟਮਜ਼ ਨੂੰ ਸਕੈਨ ਕਰੇਗਾ ਅਤੇ ਗ੍ਰੋਸਰੀ ਸ਼ਾਪਿੰਗ ਲਈ ਯੂਜ਼ਰਸ ਨੂੰ ਰੇਕਮੈਂਡੇਸ਼ੰਸ ਵੀ ਦੇਵੇਗੀ। ਇਸ ਤੋਂ ਪਤਾ ਚੱਲ ਜਾਵੇਗਾ ਕਿ ਕਿਹੜੀ ਫੂਡ ਆਈਟਮ ਖਤਮ ਹੋਣ ਵਾਲੀ ਹੈ। ਨਾਲ ਹੀ ਫ੍ਰਿਜ਼ ਸਲਾਹ ਦੇਵੇਗੀ ਕਿ (ਫ੍ਰਿਜ਼ 'ਚ ਰੱਖੇ ਫੂਡ ਆਈਟਮਜ਼ ਦੀ ਮਦਦ ਨਾਲ) ਖਾਣ 'ਚ ਕੀ ਬਣਾਇਆ ਜਾ ਸਕਦਾ ਹੈ। ਫ੍ਰਿਜ਼ ਦੇ ਫਰੰਟ ਡੋਰ 'ਤੇ ਸਮਾਰਟ ਫੀਚਰਸ ਵਾਲੀ ਟੱਚ ਸਕਰੀਨ ਦਿੱਤੀ ਗਈ ਹੈ।

PunjabKesari

ਐੱਲ.ਜੀ. ਅਗਲੇ ਹਫਤੇ ਹੋਣ ਵਾਲੇ ਟੈੱਕ ਈਵੈਂਟ 'ਚ ਦੋ ਸਮਾਰਟ ਫ੍ਰਿਜ਼ ਇੰਟਰੋਡਿਊਸ ਕਰ ਸਕਦਾ ਹੈ। ਇਸ ਸੀਰੀਜ਼ 'ਚ AI- ਪਾਵਰਡ InstaView ThinQ ਅਤੇ InstaView with Craft Ice ਸ਼ਾਮਲ ਹੋਣਗੇ। ਦੋਵੇਂ ਹੀ ਐੱਲ.ਜੀ.ਫ੍ਰਿਜ਼ 'ਚ 22 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਟ੍ਰਾਂਸਪੈਰੇਂਟ ਹੋ ਜਾਂਦੀ ਹੈ ਜਿਸ ਨੂੰ ਤੁਸੀਂ ਬਿਨਾਂ ਦਰਵਾਜ਼ਾ ਖੋਲੇ ਦੇਖ ਸਕਦੇ ਹੋ ਕਿ ਫ੍ਰਿਜ਼ 'ਚ ਕੀ ਰੱਖਿਆ ਹੋਇਆ ਹੈ। ਸੈਮਸੰਗ ਦੇ ਸਮਾਰਟ ਫ੍ਰਿਜ਼ ਦੀ ਤਰ੍ਹਾਂ ਹੀ ਐੱਲ.ਜੀ. ਵੀ ਯੂਜ਼ਰਸ ਨੂੰ ਦੱਸੇਗਾ ਕਿ ਅੰਦਰ ਕੀ ਰੱਖਿਆ ਹੈ ਅਤੇ ਫ੍ਰਿਜ਼ 'ਚ ਮੌਜੂਦ ਫੂਡ ਆਈਟਮਜ਼ ਦੇ ਆਧਾਰ 'ਤੇ ਉਨ੍ਹਾਂ ਨੂੰ ਰੈਕਮੈਂਡੇਸ਼ੰਸ ਵੀ ਦੇਣਗੇ ਕਿ ਕੀ ਬਣਾਇਆ ਜਾ ਸਕਦਾ ਹੈ। ਦੋਵਾਂ 'ਚੋਂ ਕਿਸੇ ਇਕ ਫ੍ਰਿਜ਼ ਦੀ ਕੀਮਤ 3.6 ਲੱਖ ਰੁਪਏ ਹੋ ਸਕਦੀ ਹੈ।

PunjabKesari


Karan Kumar

Content Editor

Related News