ਸੈਮਸੰਗ ਗਲੈਕਸੀ ਨੋਟ 7 ਤੋਂ ਬਾਅਦ ਹੁਣ HTC ਦੇ ਇਸ ਸਮਾਰਟਫੋਨ ''ਚ ਵੀ ਹੋਇਆ ਧਮਾਕਾ
Monday, Jul 03, 2017 - 10:56 PM (IST)

ਜਲੰਧਰ— HTC ਦੇ ਇਕ ਸਮਾਰਟਫੋਨ 'ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਬਾਰੇ 'ਚ ਜਾਣਕਾਰੀ ਫੇਸਬੁੱਕ 'ਤੇ ਇਕ ਮਹਿਲਾ ਨੇ ਦਿੱਤੀ ਹੈ। ਯੂਜ਼ਰਸ ਨੇ ਇਹ ਦਾਅਵਾ ਕਰ ਫੇਸਬੁੱਕ 'ਤੇ ਇਕ ਫੋਟੋ ਸ਼ੇਅਰ ਕੀਤੀ ਅਤੇ ਨਾਲ ਹੀ ਕਿਹਾ ਕਿ ਉਸ ਦਾ ਸਮਾਟਰਫੋਨ 'htc 10' Pro 'ਚ 21 ਜੂਨ ਨੂੰ ਧਮਾਕਾ ਹੋਇਆ ਸੀ, ਜਿਸ ਦੇ ਬਾਅਦ ਉਸ ਦੀਆਂ ਉਂਗਲੀਆਂ ਸੜ ਗਈਆਂ ਸਨ। ਇਸ ਦੇ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਧਮਾਕੇ ਦੇ ਸਮੇਂ ਉਸ ਦਾ ਫੋਨ ਨਾ ਹੀ ਚਾਰਜਿੰਗ 'ਤੇ ਸੀ ਅਤੇ ਨਾ ਹੀ ਕਿਸੀ ਕਾਲ 'ਤੇ ਸੀ।
ਇਸ ਦੇ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ HTC ਗਾਹਕਾਂ ਦੀ ਰਿਪੋਰਟ ਨਾਲ ਅਵਗਤ ਹੈ ਅਤੇ ਅਸੀਂ ਜਾਂਚ ਲਈ ਕੰਮ ਕਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਸਾਡੇ ਗਾਹਕਾਂ ਦੀ ਸੁਰੱਖਿਆ ਪਹਿਲ ਹੈ। ਇਸ ਦੇ ਇਲਾਵਾ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਘਟਨਾ ਭਾਰਤ ਦੇ ਬਾਹਰ ਹੋਈ ਸੀ। ਉੱਥੇ ਯੂਜ਼ਰਸ ਨੇ ਆਪਣੇ ਫੇਸਬੁੱਕ ਪੋਸਟ 'ਚ ਕਿਹਾ ਹੈ ਕਿ HTC ਨੇ ਇਸ ਘਟਨਾ ਦੇ ਬਾਅਦ ਕੋਈ ਵੀ ਜਵਾਬ ਨਹੀਂ ਦਿੱਤਾ। ਦੱਸਣਯੋਗ ਹੈ ਕਿ HTC Desire 10 Pro ਪਿਛਲੇ ਸਾਲ ਨੰਵਬਰ 'ਚ ਭਾਰਤ 'ਚ ਪੇਸ਼ ਕੀਤਾ ਗਿਆ ਸੀ।