ਆਈਫੋਨ ਤੋਂ ਬਾਅਦ ਹੁਣ ਆਈਪੈਡ ਵੀ ਭਾਰਤ ਵਿਚ ਹੀ ਬਣਾਏਗੀ Apple
Friday, Feb 19, 2021 - 02:11 PM (IST)

ਨਵੀਂ ਦਿੱਲੀ : ਐਪਲ ਇਸ ਸਮੇਂ ਭਾਰਤ ਵਿਚ ਆਪਣੇ ਆਈਫੋਨ ਦੇ ਕਈ ਮਾਡਲਾਂ ਤਿਆਰ ਕਰ ਰਿਹਾ ਹੈ, ਪਰ ਕੰਪਨੀ ਹੁਣ ਭਾਰਤ ਵਿਚ ਆਈਪੈਡ ਵੀ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਰਿਪੋਰਟ ਅਨੁਸਾਰ ਐਪਲ ਕੰਪਨੀ ਭਾਰਤ ਵਿਚ ਆਈਪੈਡ ਤਿਆਰ ਕਰਨ ਲਈ ਭਾਰਤ ਸਰਕਾਰ ਦੀ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ ਸਕੀਮ (ਪੀ.ਐਲ.ਆਈ.) ਵਿਚ ਹਿੱਸਾ ਲੈ ਸਕਦੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ
ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਜਲਦੀ ਹੀ ਇੱਕ ਨਵੀਂ ਪੀ.ਐਲ.ਆਈ. ਸਕੀਮ ਲਾਂਚ ਕਰੇਗੀ ਜੋ ਵਿਸ਼ੇਸ਼ ਤੌਰ 'ਤੇ ਆਈ.ਟੀ. ਉਤਪਾਦਾਂ ਜਿਵੇਂ ਲੈਪਟਾਪ, ਟੇਬਲੇਟ ਅਤੇ ਸਰਵਰ ਬਣਾਉਣ ਵਾਲੀਆਂ ਕੰਪਨੀਆਂ ਲਈ ਪੇਸ਼ ਕੀਤੀ ਜਾਏਗੀ। ਨਵੀਂ ਆਈ.ਟੀ. PLI ਸਕੀਮ ਦੇ ਫਰਵਰੀ ਦੇ ਅੰਤ ਤੱਕ ਐਲਾਨ ਹੋਣ ਦੀ ਉਮੀਦ ਹੈ। ਐਪਲ ਇਸ ਸਕੀਮ ਵਿਚ 20,000 ਕਰੋੜ ਦਾ ਨਿਵੇਸ਼ ਕਰਨ ਵਾਲੀ ਹੈ। ਇਹ ਮੰਨਿਆ ਜਾਂਦਾ ਹੈ ਕਿ ਐਪਲ ਦੇ ਆਈਪੈਡ ਦਾ ਨਿਰਮਾਣ ਵੀ ਵਿਸਟ੍ਰੋਨ ਵਿਚ ਕੀਤਾ ਜਾਵੇਗਾ ਜਿੱਥੇ ਫਿਲਹਾਲ ਆਈਫੋਨ ਦਾ ਉਤਪਾਦਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਬਾਈਕ ਹੋਈ ਲਾਂਚ, 2 ਘੰਟਿਆਂ ਦੇ ਚਾਰਜ 'ਚ ਚੱਲੇਗੀ 150 ਕਿਲੋਮੀਟਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।