Jio ਤੇ Airtel ਤੋਂ ਬਾਅਦ ਇਸ ਕੰਪਨੀ ਨੇ ਸ਼ੁਰੂ ਕੀਤਾ 5G, ਇਨ੍ਹਾਂ ਥਾਵਾਂ 'ਤੇ ਮਿਲ ਰਹੀ ਸਰਵਿਸ
Saturday, Nov 11, 2023 - 04:38 PM (IST)
ਗੈਜੇਟ ਡੈਸਕ- ਜੀਓ ਅਤੇ ਏਅਰਟੈੱਲ ਨੇ ਪਿਛਲੇ ਸਾਲ ਅਕਤੂਬਰ 'ਚ ਆਪਣੀ 5ਜੀ ਸਰਵਿਸ ਨੂੰ ਲਾਂਚ ਕਰ ਦਿੱਤਾ ਸੀ। ਦੋਵੇਂ ਹੀ ਟੈਲੀਕਾਮ ਕੰਪਨੀਆਂ ਆਪਣੇ 5ਜੀ ਨੈੱਟਵਰਕ ਦਾ ਲਗਾਤਾਰ ਵਿਸਥਾਰ ਕਰ ਰਹੀਆਂ ਹਨ। ਜਿਥੇ ਜੀਓ ਦਾ ਟੀਚਾ ਇਸ ਸਾਲ ਦੇ ਅਖੀਰ ਤਕ 5ਜੀ ਸੇਵਾ ਨੂੰ ਪੂਰੇ ਦੇਸ਼ 'ਚ ਰੋਲਆਊਟ ਕਰਨਾ ਹੈ। ਉਥੇ ਹੀ ਏਅਰਟੈੱਲ ਅਗਲੇ ਸਾਲ ਅਪ੍ਰੈਲ ਤਕ ਆਪਣੀ 5ਜੀ ਸੇਵਾ ਨੂੰ ਪੂਰੇ ਦੇਸ਼ 'ਚ ਲਾਂਚ ਕਰੇਗੀ।
ਇਸ ਲਿਸਟ 'ਚ ਹੁਣ ਤੀਜੇ ਟੈਲੀਕਾਮ ਆਪਰੇਟਰ ਦਾ ਨਾਂ ਵੀ ਜੁੜ ਰਿਹਾ ਹੈ। ਵੋਡਾਫੋਨ-ਆਈਡੀਆ ਨੇ ਪੁਣੇ ਅਤੇ ਦਿੱਲੀ ਦੇ ਚੁਣੀਆਂ ਗੋਈਆਂ ਲੋਕੇਸ਼ਨਾਂ 'ਤੇ ਆਪਣੀ 5ਜੀ ਸੇਵਾ ਨੂੰ ਲਾਈਵ ਕਰ ਦਿੱਤਾ ਹੈ। ਕੰਪਨੀ ਨੇ ਇਸਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਦਿੱਤੀ ਹੈ। ਹਾਲਾਂਕਿ, ਕੰਪਨੀ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।
ਇਹ ਵੀ ਪੜ੍ਹੋ- BSNL ਦਾ ਖ਼ਾਸ ਆਫਰ, ਸਿਮ ਨੂੰ ਫ੍ਰੀ 'ਚ ਕਰੋ 4G 'ਚ ਅਪਗ੍ਰੇਡ, ਮੁਫ਼ਤ ਮਿਲੇਗਾ 4GB ਡਾਟਾ
Vi ਨੇ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ
ਆਪਣੀ ਵੈੱਬਸਾਈਟ 'ਤੇ ਤਮਾਮ ਸੇਵਾਵਾਂ ਨੂੰ ਐਕਸਪਲੇਨ ਕਰਦੇ ਹੋਏ ਕੰਪਨੀ ਨੇ ਆਪਣੀ 5ਜੀ ਸੇਵਾ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ। ਇਸ ਵਿਚ ਬ੍ਰਾਂਡ ਨੇ ਦੱਸਿਆ ਹੈ ਕਿ ਪੁਣੇ ਅਤੇ ਦਿੱਲੀ ਦੀਆਂ ਚੁਣੀਆਂ ਲੋਕੇਸ਼ਨਾਂ 'ਤੇ ਵੋਡਾਫੋਨ-ਆਈਡੀਆ ਦੀ 5ਜੀ ਸਰਵਿਸ ਨੂੰ ਲਾਈਵ ਕਰ ਦਿੱਤਾ ਗਿਆ ਹੈ। Vi 5G ਰੈਡੀ ਸਿਮ ਦੀ ਮਦਦ ਨਾਲ ਤੁਸੀਂ ਇਸਦਾ ਅਨੁਭਵ ਲੈ ਸਕਦੇ ਹੋ।
ਇਸ ਬਾਰੇ ਕੁਮਾਰ ਮੰਗਲਮ ਬਿਡਲਾ ਨੇ IMC 2023 'ਚ ਜਾਣਕਾਰੀ ਦਿੱਤੀ ਸੀ। ਦੱਸ ਦੇਈਏ ਕਿ ਕੁਮਾਰ ਮੰਗਲਮ ਬਿਡਲਾ ਵੋਡਾਫੋਨ-ਆਈਡੀਆ ਦੇ ਪ੍ਰਮੋਟਰਾਂ 'ਚੋਂ ਇਕ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ 'ਚ ਵੋਡਾਫੋਨ-ਆਈਡੀਆ ਦੀ ਟੀਮ ਨੇ 5ਜੀ ਦੀ ਸ਼ੁਰੂਆਤ ਲਈ ਕੋਰ ਨੈੱਟਵਰਕ 'ਚ ਕਾਫੀ ਕੰਮ ਕੀਤਾ ਹੈ। ਆਉਣ ਵਾਲੀ ਤਿਮਾਹੀ 'ਚ ਕੰਪਨੀ 5ਜੀ ਰੋਲਆਊਟ ਅਤੇ 4ਜੀ ਦੇ ਐਕਸਪੈਂਸ਼ਨ ਲਈ ਮਹੱਤਵਪੂਰਨ ਨਿਵੇਸ਼ ਕਰੇਗੀ।
ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ