ਇੰਨੀ ਹੋ ਸਕਦੀ ਹੈ ਐਪਲ ਦੇ ਸਸਤੇ iPhone SE 2 ਦੀ ਕੀਮਤ

Monday, Nov 25, 2019 - 12:26 PM (IST)

ਇੰਨੀ ਹੋ ਸਕਦੀ ਹੈ ਐਪਲ ਦੇ ਸਸਤੇ iPhone SE 2 ਦੀ ਕੀਮਤ

ਗੈਜੇਟ ਡੈਸਕ– ਐਪਲ ਅਗਲੇ ਸਾਲ ਆਪਣੇ ਸਸਤੇ ਆਈਫੋਨ ਮਾਡਲ SE 2 ਨੂੰ ਲਾਂਚ ਕਰਨ ਵਾਲੀ ਹੈ। ਇਸ ਫੋਨ ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚ ਇਸ ਦੀ ਕੀਮਤ ਅਤੇ ਫੀਚਰਜ਼ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਮੈਕ ਰੂਮਰਸ ਦੀ ਰਿਪੋਰਟ ਮੁਤਾਬਕ, ਐਪਲ iPhone SE 2 ਦਾ ਪ੍ਰੋਡਕਸ਼ਨ ਅਗਲੇ ਸਾਲ ਫਰਵਰੀ ’ਚ ਸ਼ੁਰੂ ਕਰੇਗੀ ਅਤੇ ਇਸ ਦੇ ਮਾਰਚ ’ਚ ਲਾਂਚ ਲਾਂਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

PunjabKesari

ਕੀਮਤ ਨੂੰ ਲੈ ਕੇ ਸਾਹਮਣੇ ਆਈ ਜਾਣਕਾਰੀ
ਕੀਮਤ ਦੀ ਗੱਲ ਕਰੀਏ ਤਾਂ iPhone SE 2 ਦੀ ਸ਼ੁਰੂਆਤੀ ਕੀਮਤ ਅਮਰੀਕਾ ’ਚ 399 ਡਾਲਰ (ਕਰੀਬ 28,000 ਰੁਪਏ) ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੁਰੂ ’ਚ ਇਸ ਆਈਫੋਨ ਮਾਡਲ ਦੇ 20 ਤੋਂ 40 ਲੱਖ ਯੂਨਿਟਸ ਦੀ ਪ੍ਰੋਡਕਸ਼ਨ ਕੀਤੀ ਜਾਵੇਗੀ। 

PunjabKesari

ਬਿਹਤਰ ਹੋਗੇ ਸਪੈਸ਼ੀਫਿਕੇਸ਼ੰਸ
iPhone SE 2 ਦਾ ਡਿਜ਼ਾਈਨ ਕਰੀਬ ਤਿੰਨ ਸਾਲ ਪੁਰਾਣੇ ਆਈਫੋਨ 8 ਵਰਗਾ ਹੀ ਹੋ ਸਕਦਾ ਹੈ। ਇਸ ਵਿਚ ਪਾਵਰਫੁੱਲ ਏ13 ਪ੍ਰੋਸੈਸਰ ਮਿਲਣ ਦੀ ਉਮੀਦ ਹੈ ਉਥੇ ਹੀ ਇਸ ਵਿਚ ਟੱਚ-ਆਈ.ਡੀ. ਬਟਨ ਵੀ ਸ਼ਾਮਲ ਹੇ ਸਕਦਾ ਹੈ। 

PunjabKesari

ਦੋ ਸਟੋਰੇਜ ਆਪਸ਼ੰਸ
ਐਪਲ ਦਾ ਇਹ ਆਈਫੋਨ ਮਾਡਲ ਦੋ ਸਟੋਰੇਜ ਆਪਸ਼ੰਸ 3 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਅਤੇ 3 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ’ਚ ਲਾਂਚ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ, ਐਪਲ ਇਸ ਫੋਨ ’ਚ ਸਿੰਗਲ ਰੀਅਰ ਕੈਮਰਾ ਦੇਵੇਗੀ, ਇਸ ਦੇ ਨਾਲ ਹੀ ਇਸ ਵਿਚ ਐੱਲ.ਸੀ.ਡੀ. ਡਿਸਪਲੇਅ ਵੀ ਮਿਲ ਸਕਦੀ ਹੈ ਜਿਸ ਨੂੰ ਸ਼ਾਇਦ ਐੱਲ.ਜੀ. ਕੰਪਨੀ ਤਿਆਰ ਕਰ ਰਹੀ ਹੈ। 


Related News