ਸਮਾਰਟਫੋਨ ਲਈ ਆਈ Adobe Photoshop Camera ਐਪ, ਇੰਝ ਕਰੋ ਮੁਫ਼ਤ ’ਚ ਡਾਊਨਲੋਡ

06/12/2020 6:05:20 PM

ਗੈਜੇਟ ਡੈਸਕ– ਆਮਤੌਰ ’ਤੇ ਸਮਾਰਟਫੋਨ ਉਪਭੋਗਤਾ ਫੋਟੋ ਐਡਿਟਿੰਗ ਲਈ ਕਈ ਤਰ੍ਹਾਂ ਦੀਆਂ ਐਪਸ ਦੀ ਵਰਤੋਂ ਕਰਦੇ ਹਨ ਪਰ ਹੁਣ ਇਕ ਹੀ ਐਪ ਸਾਰੀਆਂ ਐਡਿਟਿੰਗ ਐਪਸ ’ਤੇ ਭਾਰੀ ਪੈਣ ਵਾਲੀ ਹੈ। ਇਸ ਐਪ ਦਾ ਨਾਂ ਹੈ Adobe Photoshop Camera ਜਿਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹੁਣ ਤਕ ਪੂਰੀ ਦੁਨੀਆ ਦੇ ਲੋਕ ਅਡੋਬ ਫੋਟੋਸ਼ੋਪ ਨੂੰ ਕੰਪਿਊਟਰ ’ਤੇ ਇਸਤੇਮਾਲ ਕਰਦੇ ਆਏ ਹਨ ਪਰ ਹੁਣ ਤੁਸੀਂ ਇਸ ਨੂੰ ਮੋਬਾਇਲ ’ਤੇ ਵੀ ਇਸਤੇਮਾਲ ਕਰ ਸਕੋਗੇ ਕਿਉਂਕਿ ਇਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। 

 

ਅਡੋਬ ਫੋਟੋਸ਼ੋਪ ਦੇ ਮੋਬਾਇਲ ਵਰਜ਼ਨ ਨੂੰ Sensi ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਲਗੋਰਿਦਮ ਦੀ ਮਦਦ ਨਾਲ ਬਣਾਇਆ ਗਿਆ ਹੈ ਤਾਂ ਜੋ ਇਹ ਫੋਟੋ ’ਚ ਵਿਖਾਈ ਦੇ ਰਹੇ ਆਬਜੈਕਟਸ ਨੂੰ ਪਛਾਣ ਸਕੇ। ਇਸ ਤੋਂ ਬਾਅਦ ਇਹ ਐਪ ਖੁਦ ਏ.ਆਈ. ਬੇਸਡ ਫਿਲਟਰਸ ਯੂਜ਼ਰ ਨੂੰ ਇਸਤੇਮਾਲ ਕਰਨ ਲਈ ਦੱਸਦੀ ਹੈ। 

PunjabKesari

ਮੁਫ਼ਤ ’ਚ ਕਰ ਸਕਦੇ ਹੋ ਡਾਊਨਲੋਡ
ਦੱਸ ਦੇਈਏ ਕਿ ਇਸ ਐਪ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੈ ਯਾਨੀ ਤੁਸੀਂ ਇਸ ਨੂੰ ਮੁਫ਼ਤ ’ਚ ਇੰਸਟਾਲ ਕਰਕੇ ਇਸਤੇਮਾਲ ਕਰ ਸਕਦੇ ਹੋ। ਇਸ ਐਪ ’ਚ 80 ਫੀਸਦੀ ਤੋਂ ਜ਼ਿਆਦਾ ਫਿਲਟਰ ਦਿੱਤੇ ਗਏ ਹਨ। ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਉਪਭੋਗਤਾਵਾਂ ਨੂੰ ਪੋਟਰੇਟ, ਸਟੂਡੀਓ ਲਾਈਟ, ਪਾਪ-ਆਰਟ, ਫੂਡ, ਡੈਕੋਰੇਸ਼ੰਸ ਅਤੇ ਕੁਦਰਤੀ ਆਸਮਾਨ ਵਰਗੇ ਢੇਰਾਂ ਅਨੋਖੇ ਫੀਚਰਜ਼ ਇਸਤੇਮਾਲ ਕਰਨ ਨੂੰ ਮਿਲਣਗੇ। 


Rakesh

Content Editor

Related News