ਐਪਲ ਦੀ ਨਵੀਂ ਅਪਡੇਟ ''ਚ ਆਇਆ ਬੇਹੱਦ ਕੰਮ ਦਾ ਫੀਚਰ, ਹੁਣ ਆਈਫੋਨ ਚੋਰੀ ਕਰਨ ਵਾਲਾ ਹੀ ਪਛਤਾਏਗਾ

Saturday, Jan 27, 2024 - 08:49 PM (IST)

ਗੈਜੇਟ ਡੈਸਕ- ਐਪਲ ਨੇ iOS 17.3 ਅਤੇ iPadOS 17.3 ਦੀ ਅਪਡੇਟ ਜਾਰੀ ਕੀਤੀ ਹੈ। iOS 17.3 ਅਪਡੇਟ ਦੇ ਨਾਲ ਐਪਲ ਨੇ ਹੁਣ ਤਕ ਦਾ ਸਭ ਤੋਂ ਕੰਮ ਦਾ ਫੀਚਰ ਦਿੱਤਾ ਹੈ ਜਿਸਦਾ ਨਾਂ ਸਟੋਲਨ ਡਿਵਾਈਸ ਪ੍ਰੋਟੈਕਸ਼ਨ ਹੈ। ਇਹ ਫੀਚਰ ਆਈਫੋਨ ਦੀ ਸਕਿਓਰਿਟੀ ਨੂੰ ਇਕ ਨਵੀਂ ਲੇਅਰ ਦਿੰਦਾ ਹੈ।

ਕੀ ਹੈ ਸਟੋਲਨ ਡਿਵਾਈਸ ਪ੍ਰੋਟੈਕਸ਼ਨ ਫਚੀਰ ਅਤੇ ਕਿਵੇਂ ਕਰਦਾ ਹੈ ਕੰਮ

ਨਵੀਂ ਅਪਡੇਟ ਦੇ ਨਾਲ ਰਿਲੀਜ਼ ਕੀਤਾ ਗਿਆ ਸਟੋਲਨ ਡਿਵਾਈਸ ਫੀਚਰ ਆਈਫੋਨ ਯੂਜ਼ਰਜ਼ ਲਈ ਬੜੇ ਹੀ ਕੰਮ ਦਾ ਹੈ। ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਆਈਫੋਨ 'ਚ ਸੇਵ ਪਾਸਵਰਡ ਨੂੰ ਦੇਖਣ ਲਈ ਵੀ ਫੇਸ ਆਈ.ਡੀ., ਪਾਸਵਰਡ ਜਾਂ ਟੱਚ ਆਈ.ਡੀ. ਦੀ ਲੋੜ ਹੋਵੇਗੀ। ਇਸਤੋਂ ਇਲਾਵਾ ਇਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਜਿਵੇਂ ਹੀ ਆਈਫੋਨ ਕਿਸੇ ਅਜਿਹੇ ਲੋਕੇਸ਼ਨ 'ਤੇ ਆਏਗਾ ਜਿਥੇ ਪਹਿਲਾਂ ਕਦੇ ਨਹੀਂ ਗਿਆ ਤਾਂ ਉਥੇ ਫੋਨ ਨੂੰ ਓਪਨ ਕਰਨ ਲਈ ਫੇਸ ਆਈ.ਡੀ. ਅਤੇ ਪਾਸਵਰਡ ਦੀ ਲੋੜ ਪਵੇਗੀ।

ਇਸਤੋਂ ਇਲਾਵਾ ਜੇਕਰ ਅਣਜਾਣ ਥਾਂ 'ਤੇ ਆਈਫੋਨ 1 ਘੰਟੇ ਤਕ ਐਕਸੈਸ ਨਹੀਂ ਹੁੰਦਾ ਤਾਂ ਉਸਤੋਂ ਬਾਅਦ ਬਾਇਓਮੈਟ੍ਰਿਕ ਡੀਟੇਲ ਦੀ ਵੀ ਲੋੜ ਹੁੰਦੀ ਹੈ। ਇਸ ਫੀਚਰ ਦਾ ਇਕ ਵੱਡਾ ਫਾਇਦਾ ਇਹ ਹੈ ਕਿ ਫੋਨ ਚੋਰੀ ਹੋਣ ਤੋਂ ਬਾਅਦ ਚੋਰ ਦੇ ਹੱਥ ਤੁਹਾਡਾ ਨਿੱਜੀ ਡਾਟਾ ਨਹੀਂ ਲੱਗ ਸਕੇਗਾ।

PunjabKesari

ਆਈਫੋਨ 'ਚ ਇੰਝ ਆਨ ਕਰੋ ਸਟੋਲਨ ਡਿਵਾਈਸ ਪ੍ਰੋਟੈਕਸ਼ਨ ਫੀਚਰ

- ਆਪਣੇ ਆਈਫੋਨ ਦੀ ਸੈਟਿੰਗ 'ਚ ਜਾਓ
- tap Face ID & Passcode 'ਤੇ ਟੈਪ ਕਰੋ
- ਇਸਤੋਂ ਬਾਅਦ ਪਾਸਕੋਡ ਭਰੋ
- ਹੁਣ Stolen Device Protection ਨੂੰ ਆਨ ਕਰੋ

ਨਵੀਂ ਅਪਡੇਟ ਤੋਂ ਬਾਅਦ ਹੋਟਲ ਦੇ ਟੀਵੀ ਦੇ ਨਾਲ ਏਅਰ ਪਲੇਅ ਦਾ ਸਪੋਰਟ ਮਿਲੇਗਾ ਯਾਨੀ ਤੁਸੀਂ ਏਅਰ ਪਲੇਅ ਦੀ ਮਦਦ ਨਾਲ ਹੋਟਲ ਦੇ ਟੀਵੀ 'ਤੇ ਲਾਈਵ ਸਟਰੀਨ ਕਰ ਸਕੋਗੇ। ਇਸਤੋਂ ਇਲਾਵਾ ਕ੍ਰੈਸ਼ ਡਿਟੈਕਸ਼ਨ ਫੀਚਰ ਨੂੰ ਵੀ ਪਹਿਲਾਂ ਦੇ ਮੁਕਾਬਲੇ ਬਿਹਤਰ ਬਣਾਇਆ ਗਿਆ ਹੈ।


Rakesh

Content Editor

Related News