ਇਹ ਹੈ ਦੁਨੀਆ ਦਾ ਸਭ ਤੋਂ ਤੇਜ਼ ਆਟੋਫੋਕਸ ਵਾਲਾ ਕੈਮਰਾ

Friday, Nov 18, 2016 - 02:07 PM (IST)

ਇਹ ਹੈ ਦੁਨੀਆ ਦਾ ਸਭ ਤੋਂ ਤੇਜ਼ ਆਟੋਫੋਕਸ ਵਾਲਾ ਕੈਮਰਾ
ਜਲੰਧਰ- ਜੇਕਰ ਤੁਹਾਨੂੰ ਵੀ ਤਸਵੀਰਾਂ ਖਿੱਚਣ ਜਾਂ ਖਿਚਾਉਣ ਦਾ ਸ਼ੌਕ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਿਚ ਸਭ ਤੋਂ ਵੱਡਾ ਰੋਲ ਕੈਮਰੇ ਦਾ ਹੀ ਹੁੰਦਾ ਹੈ। ਤਸਵੀਰਾਂ ਤੁਹਾਡੀ ਜ਼ਿੰਦਗੀ ਦੇ ਉਨ੍ਹਾਂ ਖੂਬਸੂਰਤ ਪਲਾਂ ਦੀ ਕਹਾਣੀ ਬਿਆਨ ਕਰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਜੀਆ ਹੁੰਦਾ ਹੈ। ਫੋਟੋਗ੍ਰਾਫੀ ਕਰਨਾ ਵੀ ਨਿਜੀ ਚੋਣ ਹੈ ਇਸ ਲਈ ਜਿਸ ਚੀਜ਼ ਦਾ ਤੁਹਾਨੂੰ ਸ਼ੌਕ ਹੋਵੇ ਉਸ ਅਨੁਸਾਰ ਕੈਮਰੇ ਦੀ ਚੋਣ ਕਰਨੀ ਚਾਹੀਦੀ ਹੈ। ਉਂਝ ਤਾਂ ਡਿਜ਼ੀਟਲ ਕੈਮਰੇ ਰਾਹੀਂ ਵੀ ਤਸਵੀਰਾਂ ਕਲਿੱਕ ਹੋ ਹੀ ਜਾਂਦੀਆਂ ਹਨ ਪਰ ਜੇਕਰ ਤੁਸੀਂ ਪ੍ਰੋਫੈਸ਼ਨਲ ਫੋਟੋਗ੍ਰਾਫੀ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਐੱਸ.ਐੱਸ.ਆਰ. ਜਾਂ ਡੀ.ਐੱਸ.ਐੱਲ.ਆਰ. ਕੈਮਰਿਆਂ ਦੀ ਵਰਤੋਂ ਹੁੰਦੀ ਹੈ।  
ਸੋਨੀ ਇੰਡੀਆ ਦਾ ਮਿਮਰਲੈੱਸ ਕੈਮਰਾ ਐਲਫਾ 6300 ਕੈਮਰਾ ਪ੍ਰੋਫੈਸ਼ਨਲ ਫੋਟੋਗ੍ਰਾਫੀ ਲਈ ਖਾਸ ਤੌਰ ''ਤੇ ਬਣਾਇਆ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਤੇਜ਼ ਆਟੋਫੋਕਸ ਕੈਮਰਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕੈਮਰਾ 0.05 ਸੈਕਿੰਡ ''ਚ ਆਟੋਫੋਕਸ ਕਰਨ ''ਚ ਸਮਰੱਥ ਹੈ। ਇਸ ਕੈਮਰੇ ''ਚ 24.2 ਮੈਗਾਪਿਕਸਲ ਸੀਮਾਸ ਸੈਂਸਰ ਹੈ ਜੋ ਬਿਆਂਸ ਐਕਸ ਇਮੇਜ ਪ੍ਰੋਸੈਸਿੰਗ ਇੰਜਣ ਦੇ ਨਾਲ ਮਿਲ ਕੇ ਬਿਹਤਰੀਨ ਕੁਆਲਿਟੀ ਦੀਆਂ ਤਸਵੀਰਾਂ ਕਲਿੱਕ ਕਰਦਾ ਹੈ। ਇਹ ਕੈਮਰਾ 4ਕੇ ਰੈਜ਼ੋਲਿਊਸ਼ਨ ਦੀ ਵੀਡੀਓ ਬਣਾਉਣ ''ਚ ਵੀ ਸਮਰੱਥ ਹੈ। ਇਸ ਕੈਮਰੇ ਦੀ ਕੀਮਤ ਕਰੀਬ 70,000 ਰੁਪਏ ਹੈ।

Related News