ਓਪੋ ਦੇ ਇਸ ਸਮਾਰਟਫੋਨ ਦਾ ਨਵਾਂ ਵਰਜ਼ਨ ਜਲਦ ਹੋਵੇਗਾ ਲਾਂਚ

Saturday, Jun 20, 2020 - 07:37 PM (IST)

ਓਪੋ ਦੇ ਇਸ ਸਮਾਰਟਫੋਨ ਦਾ ਨਵਾਂ ਵਰਜ਼ਨ ਜਲਦ ਹੋਵੇਗਾ ਲਾਂਚ

ਗੈਜੇਟ ਡੈਸਕ—ਓਪੋ ਐੱਫ15 ਸਮਾਰਟਫੋਨ ਨੂੰ ਭਾਰਤ 'ਚ ਨਵੇਂ ਰੰਗ 'ਚ ਲਾਂਚ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜ ਮਹੀਨੇ ਪਹਿਲਾਂ ਓਪੋ ਐੱਫ15 ਨੂੰ ਭਾਰਤ 'ਚ ਲਾਈਟਮਿੰਗ ਬਲੈਕ ਅਤੇ ਯੂਨਕਾਰਨ ਵ੍ਹਾਈਟ ਕਲਰ 'ਚ ਪੇਸ਼ ਕੀਤਾ ਗਿਆ ਸੀ। ਓਪੋ ਐੱਫ15 ਦੇ ਨਵੇਂ ਬਲੈਜ਼ਿੰਗ ਬਲੂ ਕਲਰ ਦੇ ਬਾਰੇ 'ਚ ਕੰਪਨੀ ਨੇ ਆਪਣੇ ਯੂਟਿਊਬ ਚੈਨਲ 'ਤੇ ਜਾਰੀ ਇਕ ਪ੍ਰੋਮੋ ਵੀਡੀਓ 'ਚ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਇਹ ਵੇਰੀਐਂਟ ਕ੍ਰੋਮਾ ਦੀ ਵੈੱਬਸੀਟ 'ਤੇ ਦੇਖਿਆ ਗਿਆ ਸੀ ਪਰ ਲਿਸਿਟੰਗ 'ਚ ਅਜੇ ਨਵਾਂ ਵੇਰੀਐਂਟ ਆਊਟ ਆਫ ਸਟਾਕ ਹੈ। ਓਪੋ ਐੱਫ15 ਦੇ ਨਵੇਂ ਬਲੈਜ਼ਿੰਗ ਬਲੂ ਐਡੀਸ਼ਨ 'ਚ ਸਿਰਫ ਰੰਗ ਬਦਲਿਆ ਹੈ ਜਦਕਿ ਬਾਕੀ ਸਾਰੇ ਸਪੈਸੀਫਿਕੇਸ਼ਨਸ ਪੁਰਾਣੇ ਵੇਰੀਐਂਟ ਵਾਲੇ ਹੀ ਰਹਿਣਗੇ।

PunjabKesari

ਕੀਮਤ
ਓਪੋ ਐੱਫ15 ਦੀ ਕੀਮਤ ਭਾਰਤ 'ਚ 21,990 ਰੁਪਏ ਹੈ। ਫੋਨ ਸਾਰੇ ਵੱਡੇ ਆਫਲਾਈਨ ਅਤੇ ਆਨਲਾਈਨ ਰਿਟੇਲ ਸਟੋਰ 'ਤੇ ਮਿਲਦੇ ਹਨ। ਦੱਸ ਦੇਈਏ ਕਿ ਓਪੋ ਐੱਫ15 ਨੂੰ ਇਸ ਸਾਲ ਜਨਵਰੀ 'ਚ 19,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਪਰ ਜੀ.ਐੱਸ.ਟੀ. ਵਧਣ ਤੋਂ ਬਾਅਦ ਹੈਂਡਸੈੱਟ ਦੀ ਕੀਮਤ 'ਚ ਕੰਪਨੀ ਨੇ ਵਾਧਾ ਕਰ ਦਿੱਤਾ ਹੈ।

PunjabKesari

ਦੱਸ ਦੇਈਏ ਕਿ ਕ੍ਰੋਮ 'ਤੇ ਓਪੋ ਐੱਫ15 ਦੇ ਬਲੈਜ਼ਿੰਗ ਬਲੂ ਐਡੀਸ਼ਨ ਦੀ ਲਿਸਟਿੰਗ ਦੀ ਜਾਣਕਾਰੀ ਸਭ ਤੋਂ ਪਹਿਲਾਂ 91Mobiles ਨੇ ਜਨਤਕ ਕੀਤੀ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨਵੇਂ ਕਲਰ ਲਾਂਚ ਨਾਲ ਹੈਂਡਸੈੱਟ ਦੀ ਕੀਮਤ ਘਟਾ ਕੇ 18,990 ਰੁਪਏ ਕਰ ਦੇਵੇਗੀ। ਹਾਲਾਂਕਿ, ਅਜੇ ਕ੍ਰੋਮ 'ਤੇ ਇਹ ਹੈਂਡਸੈੱਟ 19,990 ਰੁਪਏ 'ਚ ਲਿਸਟਿਡ ਹੈ।

PunjabKesari

ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 6.4 ਇੰਚ ਦੀ ਫੁਲ ਐੱਚ.ਡੀ. (1080x2400 ਪਿਕਸਲ) ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਉਂਦਾ ਹੈ ਅਤੇ ਇਸ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਹੈ।

PunjabKesari

ਸਮਾਰਟਫੋਨ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਕੰਪਨੀ ਦੀ VOOC 3.0 ਫਾਸਟ ਚਾਰਜਿੰਗ ਤਕਨਾਲੋਜੀ ਸਪੋਰਟ ਕਰਦੀ ਹੈ।


author

Karan Kumar

Content Editor

Related News