200MP ਕੈਮਰਾ ਤੇ 10,000mAh ਬੈਟਰੀ! ਜਲਦ ਲਾਂਚ ਹੋਵੇਗਾ ਇਹ ਧਾਕੜ ਫੋਨ
Friday, Apr 24, 2026 - 05:40 PM (IST)
ਗੈਜੇਟ ਡੈਸਕ- ਸ਼ਾਓਮੀ ਆਪਣੀ ਅਗਲੀ ਰੈੱਡਮੀ ਨੋਟ ਸੀਰੀਜ਼ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਸਾਹਮਣੇ ਆਏ ਲੀਕਸ ਮੁਤਾਬਕ, ਕੰਪਨੀ ਜਲਦ ਹੀ Redmi Note 17 Pro Max ਲਾਂਚ ਕਰ ਸਕਦੀ ਹੈ, ਜਿਸ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਫੀਚਰਸ ਦੇਖਣ ਨੂੰ ਮਿਲਣਗੇ।
ਇਸ ਨਵੇਂ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 200MP ਪ੍ਰਾਇਮਰੀ ਕੈਮਰਾ ਹੋਵੇਗਾ।ਖ਼ਬਰਾਂ ਮੁਤਾਬਕ, ਇਸ ਵਿੱਚ Samsung ISOCELL S5KHP5 ਸੈਂਸਰ ਦਿੱਤਾ ਜਾ ਸਕਦਾ ਹੈ, ਜਿਸ ਨਾਲ ਦਿਨ ਅਤੇ ਰਾਤ ਦੇ ਸਮੇਂ ਬਹੁਤ ਹੀ ਸਾਫ਼ ਤਸਵੀਰਾਂ ਖਿੱਚੀਆਂ ਜਾ ਸਕਣਗੀਆਂ। ਬਿਹਤਰ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਵਿੱਚ 32MP ਦਾ ਫਰੰਟ ਕੈਮਰਾ ਅਤੇ 8MP ਦਾ ਅਲਟਰਾ-ਵਾਈਡ ਲੈਂਸ ਵੀ ਹੋਣ ਦੀ ਉਮੀਦ ਹੈ।
ਰੈੱਡਮੀ ਦੇ ਇਸ ਫੋਨ ਵਿੱਚ 10,000mAh ਤੋਂ ਵੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ ਅੱਜ-ਕੱਲ੍ਹ ਦੇ ਸਮਾਰਟਫੋਨਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਇਹ ਬੈਟਰੀ ਆਸਾਨੀ ਨਾਲ ਦੋ ਦਿਨਾਂ ਤੱਕ ਦਾ ਬੈਕਅੱਪ ਦੇ ਸਕਦੀ ਹੈ, ਜਿਸ ਨਾਲ ਯੂਜ਼ਰਸ ਬਿਨਾਂ ਰੁਕਾਵਟ ਗੇਮਿੰਗ ਅਤੇ ਸਟ੍ਰੀਮਿੰਗ ਦਾ ਆਨੰਦ ਲੈ ਸਕਣਗੇ।
ਬਿਹਤਰ ਪਰਫਾਰਮੈਂਸ ਲਈ ਇਸ ਵਿੱਚ MediaTek Dimensity 7500 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਇਹ ਪ੍ਰੋਸੈਸਰ ਪਿਛਲੇ ਮਾਡਲਾਂ ਦੇ ਮੁਕਾਬਲੇ ਜ਼ਿਆਦਾ ਸਮੂਥ ਗੇਮਿੰਗ, ਤੇਜ਼ ਮਲਟੀਟਾਸਕਿੰਗ ਅਤੇ ਮਜ਼ਬੂਤ 5G ਸਪੋਰਟ ਪ੍ਰਦਾਨ ਕਰੇਗਾ।
ਇਹ ਫੋਨ ਖਾਸ ਤੌਰ 'ਤੇ ਉਨ੍ਹਾਂ ਯੂਜ਼ਰਜ਼ ਲਈ ਬਿਹਤਰ ਸਾਬਿਤ ਹੋਵੇਗਾ ਜੋ ਕਿਫਾਇਤੀ ਕੀਮਤ 'ਤੇ ਸ਼ਾਨਦਾਰ ਕੈਮਰਾ ਅਤੇ ਵੱਡੀ ਬੈਟਰੀ ਵਾਲਾ ਫੋਨ ਲੱਭ ਰਹੇ ਹਨ।
