ਕੋਰੋਨਾ ਕਾਲ ''ਚ ਚੀਨ ਨੂੰ ਝਟਕਾ, ਐਪਲ ਨੇ 9 ਯੂਨਿਟਸ ਭਾਰਤ ''ਚ ਕੀਤੀਆਂ ਸ਼ਿਫਟ
Friday, Nov 20, 2020 - 06:32 PM (IST)
ਗੈਜੇਟ ਡੈਸਕ—ਕੇਂਦਰੀ ਆਈ.ਟੀ. ਅਤੇ ਕਮਿਊਨੀਕੇਸ਼ਨ ਮਿਨਿਸਟਰ ਰਵਿਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ ਵੱਡੇ ਪੱਧਰ 'ਤੇ ਭਾਰਤ 'ਚ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨ ਕਾਲ 'ਚ ਐਪਲ ਦੀਆਂ ਨੌ ਆਪਰੇਟਿੰਗ ਯੂਨਿਟ ਚੀਨ ਤੋਂ ਭਾਰਤ ਸ਼ਿਫਟ ਕਰ ਚੁੱਕੀਆਂ ਹਨ। ਇਨ੍ਹਾਂ 'ਚ ਕੰਪੋਨੈਂਟ ਬਣਾਉਣ ਵਾਲੀਆਂ ਯੂਨਿਟਸ ਵੀ ਸ਼ਾਮਲ ਹਨ। ਪ੍ਰਸਾਦ ਨੇ ਬੈਂਗਲੁਰੂ ਟੈੱਕ ਸਮਿਟ ਦੇ 23ਵੇਂ ਐਡੀਸ਼ਨ ਨੂੰ ਵਚੁਅਲੀ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਮੈਨਿਊਫੈਕਚਰਿੰਗ ਵਰਲਡ ਵੈਕਲਪਿਕ ਡੈਸਟੀਨੇਸ਼ੰਸ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਮੈਨਿਊਫੈਕਚਰਿੰਗ 'ਚ ਤੇਜ਼ੀ ਲਿਆਉਣ ਦੀਆਂ ਕੋਸ਼ੀਸ਼ਾਂ 'ਚ ਸ਼ਾਨਦਾਰ ਸਫਲਤਾ ਨੂੰ ਦੇਖਦੇ ਹੋਏ ਅਸੀਂ ਪ੍ਰੋਡਕਸ਼ਨ ਲਿੰਡ ਇਨਸੈਂਟਿਵ (ਪੀ.ਐੱਲ.ਆਈ.) ਦਾ ਵੱਡਾ ਆਈਡੀਆ ਲੈ ਕੇ ਆਏ ਹਾਂ। ਕੇਂਦਰੀ ਮੰਤਰੀ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਸੈਮਸੰਗ, ਫਾਕਸਕਾਨ, ਰਾਈਜਿੰਗ ਸਟਾਰ, ਵਿਸਟ੍ਰਾਨ ਅਤੇ ਪੈਗਾਟ੍ਰਾਨ ਪੀ.ਐੱਲ.ਆਈ. ਸਕੀਮ ਤਹਿਤ ਐਪਲੀਕੇਸ਼ਨ ਫਾਈਲ ਕਰ ਰਹੇ ਹਨ।
ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
ਮੋਦੀ ਨੇ ਕੀ ਕਿਹਾ
ਸਮਿਟ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤਕਨੀਕ ਦੀ ਤਾਕਤ ਨੂੰ ਦਿਖਾਇਆ ਹੈ ਅਤੇ ਭਾਰਤੀਆਂ ਨੇ ਆਸਾਨੀ ਨਾਲ ਇਸ ਨੂੰ ਅਪਣਾਇਆ ਹੈ। ਲਾਕਡਾਊਨ ਅਤੇ ਯਾਤਰਾ 'ਤੇ ਪਾਬੰਦੀਆਂ ਦੇ ਕਾਰਣ ਲੋਕਾਂ ਨੂੰ ਕਾਰਜਖੇਤਰ ਤੋਂ ਦੂਰ ਰੱਖਿਆ ਪਰ ਤਕਨੀਕ ਨੇ ਘਰੋਂ ਕੰਮ ਨੂੰ ਆਸਾਨ ਬਣਾਇਆ। ਆਉਣ ਵਾਲੇ ਦਿਨਾਂ 'ਚ ਤਕਨੀਕ ਅਪਣਾਉਣ ਦਾ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ 'ਚ ਲੋਕ ਆਪਣਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ। ਜਦ ਕਸਟਮਰ ਦੀ ਮੰਗ ਹੁੰਦੀ ਹੈ ਜਾਂ ਕੋਈ ਡੈਡਲਾਈਨ ਹੁੰਦੀ ਹੈ ਤਾਂ ਤੁਸੀਂ ਨੋਟਿਸ ਕੀਤਾ ਹੋਵੇਗਾ ਕਿ ਸਭ ਤੋਂ ਸ਼ਾਨਦਾਰ ਹੱਲ ਨਿਕਲਦਾ ਹੈ।
ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ
ਜ਼ਿਕਰਯੋਗ ਹੈ ਕਿ ਸਰਕਾਰ ਨੇ ਵਿਦੇਸ਼ੀ ਇਲੈਕਟ੍ਰਾਨਿਕ ਕੰਪਨੀਆਂ ਨੂੰ ਲੁਭਾਉਣ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ () ਲਾਂਚ ਕੀਤੀ ਸੀ। ਇਸ ਯੋਜਨਾ ਤਹਿਤ ਅਜੇ ਤੱਕ ਵਿਦੇਸ਼ੀ ਕੰਪਨੀਆਂ ਨੇ ਭਾਰਤ 'ਚ ਆ ਕੇ ਮੋਬਾਇਲ ਪ੍ਰੋਡਕਸ਼ਨ ਅਤੇ ਪਾਰਟਸ ਦੇ ਉਤਾਪਦਨ ਲਈ ਅਪੀਲ ਕੀਤੀ ਹੈ। ਸਰਕਾਰ ਨੇ ਹਾਲ ਹੀ 'ਚ ਇਸ ਯੋਜਨਾ ਦਾ ਦਾਇਰਾ ਵਧਾ ਕੇ 10 ਨਵੇਂ ਸੈਕਟਰਾਂ ਨੂੰ ਇਸ 'ਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?