9.7 ਇੰਚ ਆਈਪੈਡ ਪ੍ਰੋ ''ਚ ਆਇਆ Error 56 : ਐਪਲ ਜਲਦ ਹੀ ਕੱਢੇਗਾ ਹੱਲ

Sunday, May 22, 2016 - 04:57 PM (IST)

9.7 ਇੰਚ ਆਈਪੈਡ ਪ੍ਰੋ ''ਚ ਆਇਆ Error 56 : ਐਪਲ ਜਲਦ ਹੀ ਕੱਢੇਗਾ ਹੱਲ

ਜਲੰਧਰ : ਕਈ ਹਫਤੇ ਤੋਂ ਐਪਲ ਨੂੰ 9.7 ਇੰਚ ਵਾਲੇ ਆਈਪੈਡ ਪ੍ਰੋ ''ਚ ਆ ਰਹੇ ਐਰਰ ਦੀਆਂ ਕੰਪਲੇਂਟਸ ਬਾਰੇ ਮੇਲਜ਼ ਮਿੱਲ ਰਹੀਆਂ ਸੀ, ਇਸ ਦੇ ਰਿਪਲਾਈ ਵੱਜੋਂ ਐਪਲ ਨੇ 9.7 ਇੰਚ ਵਾਲੇ ਆਈਪੈਡ ਪ੍ਰੋ ਲਈ ਆਈ. ਓ. ਐੱਸ. 9.3.2 ਦੀ ਅਪਡੇਟ ਦੇਣ ਦਾ ਫੈਸਲਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਆਈਪੈਡ ਪ੍ਰੋ ''ਚ ''''ਐਰਰ 56'''' ਕਰਕੇ ਕਈ ਯੂਜ਼ਰ ਪ੍ਰੇਸ਼ਾਨ ਸੀ। 

 

ਦਰਅਸਲ ਇਹ ਐਰਰ ਸਾਫਟਵੇਅਰ ਅਪਡੇਟ ਕਰਨ ਸਮੇਂ ਆਉਂਦਾ ਹੈ, ਜਿਸ ''ਚ ਆਈਪੈਡ ਯੂਜ਼ਰ ਨੂੰ ਆਪਣਾ ਆਈਪੈਡ ਯੂ. ਐੱਸ. ਬੀ. ਨਾਲ ਕੁਨੈਕਟ ਕਰ ਕੇ ਰੀਸਟੋਰ ਕਰਨ ਲਈ ਕਿਹਾ ਜਾਂਦਾ ਹੈ ਪਰ ਰੀਸਟੋਰਿੰਗ ਨਾਲ ਸਮੱਸਿਆ ਹੱਲ ਨਹੀਂ ਹੁੰਦੀ। ਆਈਮੋਰ ''ਚ ਐਪਲ ਵੱਲੋਂ ਲਿਖਿਆ ਗਿਆ ਕਿ ''''ਆਈਪੈਡ ਪ੍ਰੋ ਦੀ ਵਰਤੋਂ ਕਰਨ ਵਾਲੇ ਕੁਝ ਯੂਜ਼ਰਜ਼ ਨੂੰ ਸਾਫਟਵੇਅਰ ਅਪਡੇਟ ਕਰਦੇ ਸਮੇਂ ਦਿੱਕਤ ਆ ਰਹੀ ਹੈ ਤੇ ਅਸੀਂ ਜਲਦ ਤੋਂ ਜਲਦ ਨਵੀਂ ਅਪਡੇਟ ਇਸ਼ੂ ਕਰਾਂਗੇ।'''' ਵਰਤਮਾਨ ''ਚ 9.3.1 ਵਰਜ਼ਨ ਆਈਪੈਡ ''ਤੇ ਚੱਲ ਰਿਹਾ ਹੈ ਤੇ ਨਵੀਂ ਫਿਕਸ ਰਿਲੀਜ਼ ਹੋਣ ਤੋਂ ਪਹਿਲਾਂ ਇਸ ਨੂੰ ਅਪਡੇਟ ਨਹੀਂ ਕੀਤਾ ਜਾ ਸਕਦਾ।


Related News