ਆਨਲਾਈਨ ਪੇਮੈਂਟ ਲਈ 88 ਫੀਸਦੀ ਭਾਰਤੀ ਕਰਦੇ ਹਨ ਮੋਬਾਇਲ ਦਾ ਇਸਤੇਮਾਲ : ਰਿਪੋਰਟ

Monday, Nov 25, 2019 - 01:24 PM (IST)

ਆਨਲਾਈਨ ਪੇਮੈਂਟ ਲਈ 88 ਫੀਸਦੀ ਭਾਰਤੀ ਕਰਦੇ ਹਨ ਮੋਬਾਇਲ ਦਾ ਇਸਤੇਮਾਲ : ਰਿਪੋਰਟ

ਗੈਜੇਟ ਡੈਸਕ– ਕਰੀਬ 88 ਫੀਸਦੀ ਭਾਰਤੀ ਗਾਹਕ ਆਨਲਾਈਨ ਪੇਮੈਂਟ ਲਈ ਮੋਬਾਇਲ ਦਾ ਇਸਤੇਮਾਲ ਕਰਦੇ ਹਨ। PayPal ਅਤੇ IPSOS ਦੀ ਸਾਂਝੀ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਬਿੱਲ ਪੇਮੈਂਟ ਅਤੇ ਫੈਸ਼ਨ ਪ੍ਰਮੁੱਖ ਖੇਤਰ ਹਨ, ਜਿਥੇ ਐਪ ਰਾਹੀਂ ਖਰੀਦਾਰੀ ਹੋ ਰਹੀ ਹੈ. ਨਾਲ ਹੀ ਅੱਧੀ ਤੋਂ ਜ਼ਿਆਦਾ ਆਨਲਾਈਨ ਵਿਕਰੀ ਇਨ-ਐਪ ਰਾਹੀਂ ਹੋ ਰਹੀ ਹੈ। ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਕਰੀਬ 51 ਫੀਸਦੀ ਆਨਲਾਈਨ ਵਿਕਰੀ ਇਨ-ਐਪ ਰਾਹੀਂ ਹੋਈ ਹੈ। 

PunjabKesari

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਵੇ ’ਚ ਸ਼ਾਮਲ 88 ਫੀਸਦੀ ਭਾਰਤੀ ਪੇਮੈਂਟ ਕਰਨ ਲਈ ਮੋਬਾਇਲ ਡਿਵਾਈਸ ਦਾ ਇਸਤੇਮਾਲ ਕਰਦੇ ਹਨ ਜੋ ਗਲੋਬਲ ਔਸਤ 71 ਫੀਸਦੀ ਤੋਂ ਕੀਤੇ ਜ਼ਿਆਦਾ ਹੈ। ਦੋਵਾਂ ਸੰਸਥਾਨਾਂ ਨੇ 23 ਜੁਲਾਈ ਤੋਂ 25 ਅਗਸਤ 2019 ਦੇ ਵਿਚਕਾਰ ਗਲੋਬਲ ਸਰਵੇ ਕੀਤਾ, ਜਿਸ ਤੋਂ ਬਾਅਦ ਇਹ ਰਿਪੋਰਟ ਸਾਹਮਣੇ ਆਈ। PayPal ਅਤੇ IPSOS ਦੀ ਇਸ 'mCommerce' ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ 81 ਫੀਸਦੀ ਕਾਰੋਬਾਰੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਮੋਬਾਇਲ ਪੇਮੈਂਟ ਸਵਿਕਾਰ ਕਰ ਰਹੇ ਹਨ। ਦੂਜੇ ਪਾਸੇ, ਇਸ ਦੇ ਮੁਕਾਬਲੇ ਗਲੋਬਲ ਔਸਤ ਸਿਰਫ 61 ਫੀਸਦੀ ਹੈ। 

PunjabKesari

11 ਦੇਸ਼ਾਂ ’ਚ ਸਰਵੇ ਤੋਂ ਬਾਅਦ ਤਿਆਰ ਹੋਈ ਰਿਪੋਰਟ
ਐੱਮ-ਕਾਮਰਸ ਰਿਪੋਰਟ ਨੂੰ 11 ਦੇਸ਼ਾਂ ’ਚ ਸਰਵੇ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ਲਈ 22 ਹਜ਼ਾਰ ਗਾਹਕ ਅਤੇ 4 ਹਜ਼ਾਰ ਕਾਰੋਬਾਰਾਂ ਵਿਚਕਾਰ ਸਰਵੇ ਕੀਤਾ ਗਿਆ। ਇਸ ਦਾ ਮਕਸਦ ਲੋਕਾਂ ਦੇ ਆਨਲਾਈਨ ਖਰੀਦ ਅਤੇ ਵਿਕਰੀ ਦੇ ਵਿਵਹਾਰ ਨੂੰ ਜਾਣਨਾ ਹੈ। ਭਾਰਤ ’ਚ 18 ਤੋਂ 74 ਸਾਲ ਦੀ ਉਮਰ ਦੇ 2 ਹਜ਼ਾਰ ਤੋਂ ਜ਼ਿਆਦਾ ਸਮਾਰਟਫੋਨ ਰੱਖਣ ਵਾਲੇ ਗਾਹਕ ਅਤੇ ਕਰੀਬ 300 ਕਾਰੋਬਾਰੀਆਂ ਜਾਂ ਨੀਤੀ ਨਿਰਮਾਤਾਵਾਂ ਵਿਚਕਾਰ ਇਹ ਸਰਵੇ ਕੀਤਾ ਗਿਆ।


Related News