81 ਫੀਸਦੀ ਭਾਰਤੀ ਆਪਣੇ ਮੋਬਾਇਲ ਦੇ ਫੀਚਰਸ ਤੋਂ ਸੰਤੁਸ਼ਟ ਨਹੀਂ
Monday, Oct 29, 2018 - 11:42 PM (IST)

ਨਵੀਂ ਦਿੱਲੀ—ਭਾਰਤੀ ਸਮਾਰਟਫੋਨ ਜਗਤ ’ਚ ਲੋਕਾਂ ਦੀ ਵਰਤੋਂ ਸਬੰਧੀ ਜ਼ਰੂਰਤਾਂ ਤੇਜ਼ੀ ਨਾਲ ਵੱਧ ਰਹੀਅਾਂ ਹਨ ਅਤੇ ਇਕ ਵੱਡੀ ਆਬਾਦੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਮਾਰਟਫੋਨ ’ਚ ਉਨ੍ਹਾਂ ਦੀ ਲੋੜ ਅਨੁਸਾਰ ਫੀਚਰ ਉਪਲੱਬਧ ਨਹੀਂ ਹਨ। ਮੋਬਾਇਲ ਸਮੱਗਰੀਆਂ ਨਾਲ ਜੁਡ਼ੀ ਵੈਬਸਾਈਟ 91 ਮੋਬਾਇਲਸ ਡਾਟ ਕਾਮ ਵੱਲੋਂ ਕੀਤੇ ਗਏ ਅਧਿਅੈਨ ‘ਕੰਜ਼ਿਊਮਰ ਇਨਸਾਈਟਸ ਸਟੱਡੀ 2018’ ਮੁਤਾਬਕ 81 ਫੀਸਦੀ ਭਾਰਤੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਮਾਰਟਫੋਨ ’ਚ ਜ਼ਰੂਰਤ ਦੀਅਾਂ ਸਾਰੀਅਾਂ ਸਹੂਲਤਾਂ ਨਹੀਂ ਹਨ। ਸਮੱਸਿਆਵਾਂ ਬਾਰੇ ਗੱਲ ਕਰੀਏ ਤਾਂ ਸਰਵੇਖਣ ’ਚ ਹਿੱਸਾ ਲੈਣ ਵਾਲੇ ਇਕ ਚੌਥਾਈ ਲੋਕਾਂ ਨੇ ਸਾਰੇ ਬ੍ਰਾਂਡ ਦੇ ਫੋਨ ’ਚ ਬੈਟਰੀ ਦੀ ਸਮਰੱਥਾ ’ਚ ਕਮੀ ਦੀ ਸ਼ਿਕਾਇਤ ਕੀਤੀ। ਉਥੇ ਹੀ 20 ਫੀਸਦੀ ਲੋਕਾਂ ਨੇ ਸਾਫਟਵੇਅਰ ਦੇ ਸਲੋਅ ਹੋ ਜਾਣ ਦੀ ਗੱਲ ਕਹੀ। ਇਸ ਤੋਂ ਬਾਅਦ ਲੋਕਾਂ ਨੇ ਕੈਮਰੇ ਦੀ ਪੇਸ਼ਕਸ਼ ਨੂੰ ਲੈ ਕੇ ਵੀ ਸ਼ਿਕਇਤ ਕੀਤੀ।