75 ਫੀਸਦੀ ਅਮਰੀਕੀ ਨੌਜਵਾਨਾਂ ਦੀ ਪਸੰਦ ਹੈ iPhone : ਸਰਵੇ
Monday, Oct 17, 2016 - 09:24 PM (IST)

ਜਲੰਧਰ : ਜੇ ਤੁਸੀਂ ਕਿਸੇ ਟੀਨਏਜਰ (ਨੌਜਵਾਨ) ਨੂੰ ਕੋਈ ਸਵਾਲ ਪੁਛੋਗੇ ਤਾਂ ਉਸ ਦਾ ਜਵਾਬ ਅੱਜ ਹੋਰ ਤੇ ਕੱਲ ਕੁਝ ਹੋਰ ਹੋਵੇਗਾ ਪਰ ਜੇ ਤੁਸੀਂ ਕਿਸੇ ਨੌਜਵਾਨ ਤੋਂ ਸਮਾਰਟਫੋਨ ਬਾਰੇ ਪੁਛੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਹਰ ਵਾਰ ਇਕ ਹੀ ਜਵਾਬ ਸੁਣਨ ਨੂੰ ਮਿਲੇ। ''ਟੇਕਿੰਗ ਸਟਾਕ ਵਿਦ ਟੀਨਜ਼'' ਨਾਂ ਦੇ ਸਰਵੇ ''ਚ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਿਕ ਆਈਫੋਨ ਅਜੇ ਵੀ ਟੀਨਏਜਰਜ਼ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਹ ਸਰਵੇ ਹਰ 6 ਮਹੀਨੇ ਬਾਅਦ ਕੀਤਾ ਜਾਂਦਾ ਹੈ। ਇਸ ਵਾਰ ਕੀਤੇ ਗਏ ਸਰਵੇ ''ਚ 10 ਹਜ਼ਾਰ ਅਮਰੀਕੀ ਨੌਜਵਾਨਾਂ ਨੂੰ ਲਿਆ ਗਿਆ ਸੀ ਜੋ ਕਿ ਪਿਛਲੀ ਵਾਰ ਕੀਤੇ ਗਏ ਸਰਵੇ ਤੋਂ 6500 ਜ਼ਿਆਦਾ ਹੈ।
ਇਨ੍ਹਾਂ ਨੌਜਵਾਨਾਂ ''ਚ ਜ਼ਿਆਦਾਤਰ 16 ਸਾਲ ਦੀ ਉਮਰ ਦੇ ਸਨ। ਇਸ ਤੋਂ ਪਹਿਲਾਂ ਜੋ ਸਕਵੇ ਕੀਤਾ ਗਿਆ ਸੀ ਉਸ ਮੁਕਾਬਿਕ 75 ਫੀਸਦੀ ਟੀਨਏਜਰਜ਼ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਅਗਲਾ ਸਮਾਰਟਫੋਨ ਆਈਫੋਨ ਹੀ ਹੋਵੇਗਾ। ਇਸ ਵਾਰ ਅਕਤੂਬਰ ''ਚ ਕੀਤੇ ਗਏ ਸਰਵੇ ''ਚ ਇਹ ਗਿਣਤੀ ਵਧ ਕੇ 79 ਫੀਸਦੀ ਹੋ ਗਈ ਹੈ। ਜਦੋਂ ਅਪ੍ਰੈਲ ''ਚ ਸਰਵੇ ਕੀਤਾ ਗਿਆ ਸੀ ਤਾਂ ਉਸ ਸਮੇਂ 69 ਫੀਸਗੀ ਨੌਜਵਾਨ ਆਈਫੋਨ ਦੀ ਵਰਤੋਂ ਕਰ ਰਹੇ ਸੀ ਜਿਨ੍ਹਾਂ ਦੀ ਗਿਣਤੀ ਵਧ ਕੇ 74 ਫੀਸਦੀ ਹੋ ਗਈ ਹੈ।