ਭਾਰਤ ''ਚ ਜਲਦ ਲਾਂਚ ਹੋਵੇਗੀ 7 Seater Wagon R

11/11/2018 2:08:41 AM

ਜਲੰਧਰ—ਮਾਰੂਤੀ ਸੁਜ਼ੂਕੀ ਦੀ ਵੈਗਨਆਰ ਹੈਚਬੈਕ ਭਾਰਤੀ ਬਾਜ਼ਾਰ 'ਚ ਬੇਹੱਦ ਮਸ਼ਹੂਰ ਕਾਰ ਹੈ। ਭਾਰਤ 'ਚ ਇਸ ਦੇ 7 ਸੀਟਰ ਵਰਜ਼ਨ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਲੀਕ ਹੋਈਆਂ ਤਸਵੀਰਾਂ ਤੋਂ ਸੱਤ ਸੀਟਰ ਵੈਗਨਆਰ ਦੇ ਐਕਸਟੀਰੀਅਰ ਅਤੇ ਇੰਟੀਰੀਅਤ ਦੀਆਂ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ। ਸੱਤ ਸੀਟਰ ਵੈਗਨਆਰ ਜਾਪਾਨ ਦੀ ਮਾਰਕੀਟ 'ਚ ਪਹਿਲੇ ਤੋਂ ਹੀ ਉਪਲੱਬਧ ਹੈ।

PunjabKesari

ਉੱਥੇ ਇਸ ਨੂੰ Suzuki Solio ਦੇ ਨਾਂ ਤੋਂ ਵੇਚਿਆ ਜਾਂਦਾ ਹੈ। ਭਾਰਤ 'ਚ ਸੱਤ ਸੀਟਰ ਵੈਗਨਆਰ ਨੂੰ ਗੁਰੂਗ੍ਰਾਮ 'ਚ ਕੰਪਨੀ ਦੇ ਪਲਾਂਟ ਨੇੜੇ ਜੀ483 ਕੋਡ ਨਾਂ ਤੋਂ ਦੇਖਿਆ ਗਿਆ ਹੈ। ਨਵੀਂ ਵੈਗਨਆਰ ਨੂੰ HEARTECT ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਹ ਪਲੇਟਫਾਰਮ ਬਿਹਤਰ ਮਾਈਲੇਜ਼ ਅਤੇ ਸੇਫਟੀ ਪ੍ਰਦਾਨ ਕਰਦਾ ਹੈ।

PunjabKesari
ਮਾਰੂਤੀ ਸੁਜ਼ੂਕੀ ਦੀ ਸੱਤ ਸੀਟਰ ਵੈਗਨਆਰ ਦਾ ਡਿਜ਼ਾਈਨ ਬਾਕਸ ਵਰਗਾ ਹੈ। ਇਸ ਕਾਰ 'ਚ ਜ਼ਿਆਦਾ ਲੇਗਰੂਮ ਅਤੇ ਪੈਂਸੇਜਰਸ ਲਈ ਜ਼ਿਆਦਾ ਸਪੇਸ ਦਿੱਤੀ ਗਈ ਹੈ। 7 ਸੀਟਰ ਵੈਗਨਆਰ ਦੇ ਫਰੰਟ 'ਚ ਸਕਵਾਇਰ ਹੈੱਡਲੈਂਪਸ, ਕ੍ਰੋਮ ਸਲੇਟ ਗ੍ਰਿਲ, ਏਅਰ ਡੈਮ ਅਤੇ ਵੱਡਾ ਬੰਪਰ ਦਿੱਤਾ ਗਿਆ ਹੈ। ਇੰਟੀਰੀਅਰ ਨੂੰ ਕੰਫਰਟ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ। ਇੰਟਰਨੈਸ਼ਨਲ ਮਾਰਕੀਟ 'ਚ ਸੋਲੀਓ ਵ੍ਹਾਈਟ, ਰੈੱਡ, ਗ੍ਰੇਅ, ਸਿਲਵਰ, ਬਲੂ, ਬੇਜ ਅਤੇ ਬ੍ਰਾਊਨ ਕਲਰ 'ਚ ਉਪਲੱਬਧ ਹੈ।

PunjabKesari
ਸੋਲੀਓ 'ਚ ਆਟੋ ਸਟੀਅਰਿੰਗ, ਕੀਲੇਸ ਐਂਟਰੀ, ਰਿਵਰਸ ਪਾਰਕਿੰਗ ਸੈਂਸਰ, ਏ.ਯੂ.ਐਕਸ. ਅਤੇ ਯੂ.ਐੱਸ.ਬੀ., ਬਲੁਟੂੱਥ ਨਾਲ 2 ਡਿਨ ਆਡੀਓ ਸਿਸਟਮ ਅਤੇ ਟੱਚਸਕਰੀਨ ਇੰਫੋਟੇਨਮੈਂਟ ਸਿਸਮਟ ਵਰਗੇ ਫੀਚਰਸ ਦਿੱਤੇ ਗਏ ਹਨ।

PunjabKesari

ਸੈਫਟੀ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ. ਦਿੱਤੇ ਗਏ ਹਨ। ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ 'ਚ ਸੋਲੀਓ ਦੀ ਲਾਂਚਿੰਗ ਦੇ ਬਾਰੇ 'ਚ ਕਈ ਆਫੀਸ਼ੀਅਲ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਇਸ ਦੀ ਟੈਸਟਿੰਗ ਤੋਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਭਾਰਤੀ ਬਾਜ਼ਾਰ 'ਚ ਜਲਦ ਪੇਸ਼ ਕਰ ਸਕਦੀ ਹੈ। ਜੇਕਰ ਇਥੇ ਸੱਤ ਸੀਟਰ ਵੈਗਨਆਰ ਲਾਂਚ ਹੁੰਦੀ ਹੈ ਤਾਂ ਇਹ ਮਾਰੂਤੀ ਆਰਟੀਗਾ ਦੇ ਹੇਠਾਂ ਦੀ ਰੇਂਜ 'ਚ ਜਗ੍ਹਾ ਬਣਾਵੇਗੀ।


Related News