Creta ਤੇ Seltos ਨੂੰ ਟੱਕਰ ਦੇਣ ਆ ਰਹੀ ਹੈ ਇਹ ਧਾਕੜ ਕਾਰ, 9 ਅਪ੍ਰੈਲ ਨੂੰ ਹੋਵੇਗੀ ਲਾਂਚ

Thursday, Mar 26, 2026 - 09:02 PM (IST)

Creta ਤੇ Seltos ਨੂੰ ਟੱਕਰ ਦੇਣ ਆ ਰਹੀ ਹੈ ਇਹ ਧਾਕੜ ਕਾਰ, 9 ਅਪ੍ਰੈਲ ਨੂੰ ਹੋਵੇਗੀ ਲਾਂਚ

ਨਵੀਂ ਦਿੱਲੀ : ਫੋਕਸਵੈਗਨ ਭਾਰਤ ਵਿੱਚ ਆਪਣੀ ਮਿਡ-ਸਾਈਜ਼ SUV Taigun ਦਾ ਫੇਸਲਿਫਟ ਵਰਜ਼ਨ 9 ਅਪ੍ਰੈਲ 2026 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਨਵਾਂ ਮਾਡਲ ਨਵੀਂ ਡਿਜ਼ਾਈਨ ਭਾਸ਼ਾ, ਐਡਵਾਂਸ ਫੀਚਰਸ ਅਤੇ ਬਿਹਤਰ ਡਰਾਈਵਿੰਗ ਅਨੁਭਵ ਨਾਲ ਲੈਸ ਹੋਵੇਗਾ।

ਨਵਾਂ ਡਿਜ਼ਾਈਨ ਅਤੇ ਪ੍ਰੀਮੀਅਮ ਇੰਟੀਰੀਅਰ
ਨਵੀਂ ਟਾਈਗੁਨ ਦੇ ਐਕਸਟੀਰੀਅਰ ਵਿੱਚ ਕਾਫ਼ੀ ਬਦਲਾਅ ਕੀਤੇ ਗਏ ਹਨ। ਇਸ ਵਿੱਚ ਅੱਗੇ ਪਾਸੇ ਪਤਲੀ LED ਹੈੱਡਲਾਈਟਸ ਮਿਲਣਗੀਆਂ, ਜੋ ਇੱਕ ਲਾਈਟ ਬਾਰ ਨਾਲ ਜੁੜੀਆਂ ਹੋਣਗੀਆਂ, ਅਤੇ ਇਸ ਵਿੱਚ ਚਮਕਦਾ ਹੋਇਆ VW ਲੋਗੋ ਵੀ ਦਿੱਤਾ ਜਾ ਸਕਦਾ ਹੈ। ਕਾਰ ਦੇ ਅੰਦਰ 10.1 ਇੰਚ ਦਾ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ, 10.25 ਇੰਚ ਦਾ ਡਿਜੀਟਲ ਡਰਾਈਵਰ ਡਿਸਪਲੇਅ, ਵੈਂਟੀਲੇਟਿਡ ਸੀਟਾਂ ਅਤੇ ਪੈਨੋਰਮਿਕ ਸਨਰੂਫ ਵਰਗੇ ਸ਼ਾਨਦਾਰ ਫੀਚਰਸ ਮਿਲਣਗੇ।

ਇੰਜਣ ਅਤੇ ਪਾਵਰ
ਇੰਜਣ ਦੇ ਮਾਮਲੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ Taigun ਵਿੱਚ ਉਹੀ 1.0 ਲੀਟਰ (115hp) ਅਤੇ 1.5 ਲੀਟਰ (150hp) ਟਰਬੋ ਪੈਟਰੋਲ ਇੰਜਣ ਮਿਲਣਗੇ। ਹਾਲਾਂਕਿ, 1.0 ਲੀਟਰ ਦੇ ਆਟੋਮੈਟਿਕ ਵੇਰੀਐਂਟ ਵਿੱਚ ਪੁਰਾਣੇ 6-ਸਪੀਡ ਦੀ ਜਗ੍ਹਾ ਨਵਾਂ 8-ਸਪੀਡ ਆਟੋਮੈਟਿਕ ਗਿਅਰਬਾਕਸ ਮਿਲ ਸਕਦਾ ਹੈ, ਜਿਸ ਨਾਲ ਡਰਾਈਵਿੰਗ ਪਹਿਲਾਂ ਨਾਲੋਂ ਜ਼ਿਆਦਾ ਸਮੂਦ ਹੋ ਜਾਵੇਗੀ।

ਕੀਮਤ ਅਤੇ ਮੁਕਾਬਲਾ
ਫੇਸਲਿਫਟ ਮਾਡਲ ਦੀ ਕੀਮਤ ਮੌਜੂਦਾ ਮਾਡਲ (₹11.42 ਲੱਖ ਤੋਂ ₹19.18 ਲੱਖ) ਤੋਂ ਥੋੜੀ ਜ਼ਿਆਦਾ ਹੋਣ ਦੀ ਉਮੀਦ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦਾ ਮੁਕਾਬਲਾ ਮੁੱਖ ਤੌਰ 'ਤੇ Hyundai Creta, Kia Seltos, Maruti Grand Vitara ਅਤੇ Honda Elevate ਵਰਗੀਆਂ ਪ੍ਰਸਿੱਧ SUV ਕਾਰਾਂ ਨਾਲ ਹੋਵੇਗਾ।


 


author

Inder Prajapati

Content Editor

Related News