2.50 ਲੱਖ ਰੁਪਏ ਸਸਤੀ ਹੋਈ ਟਾਟਾ ਦੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਨਵੇਂ ਮਾਡਲ ਦੀ ਕੀਮਤ ਤੇ ਫੀਚਰਸ

Monday, Mar 23, 2026 - 01:42 PM (IST)

2.50 ਲੱਖ ਰੁਪਏ ਸਸਤੀ ਹੋਈ ਟਾਟਾ ਦੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਨਵੇਂ ਮਾਡਲ ਦੀ ਕੀਮਤ ਤੇ ਫੀਚਰਸ

ਆਟੋ ਡੈਸਕ : ਟਾਟਾ ਮੋਟਰਜ਼ ਨੇ ਆਪਣੀ ਪ੍ਰਸਿੱਧ ਇਲੈਕਟ੍ਰਿਕ ਕਾਰ Harrier EV ਦਾ ਇੱਕ ਨਵਾਂ ਅਤੇ ਕਿਫਾਇਤੀ AWD (All-Wheel Drive) ਵੇਰੀਐਂਟ ਲਾਂਚ ਕੀਤਾ ਹੈ। ਇਹ ਨਵਾਂ ਮਾਡਲ ਟਾਪ ਮਾਡਲ ਦੇ ਮੁਕਾਬਲੇ ਕਾਫੀ ਸਸਤਾ ਹੈ, ਜਿਸ ਨਾਲ ਹੁਣ ਗਾਹਕਾਂ ਕੋਲ AWD ਦੇ ਦੋ ਵਿਕਲਪ ਹੋ ਗਏ ਹਨ।

ਕੀਮਤ 'ਚ ਵੱਡੀ ਕਟੌਤੀ 
ਟਾਟਾ ਨੇ Harrier EV ਦਾ ਨਵਾਂ 'Fearless+ QWD 75' ਵੇਰੀਐਂਟ ਪੇਸ਼ ਕੀਤਾ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 26.49 ਲੱਖ ਰੁਪਏ ਰੱਖੀ ਗਈ ਹੈ। ਇਹ ਮੌਜੂਦਾ ਟਾਪ ਮਾਡਲ 'Empowered QWD 75' (ਕੀਮਤ 28.99 ਲੱਖ ਰੁਪਏ) ਤੋਂ ਲਗਭਗ 2.50 ਲੱਖ ਰੁਪਏ ਸਸਤਾ ਹੈ। ਦੱਸਣਯੋਗ ਹੈ ਕਿ Harrier EV ਦੀ ਸ਼ੁਰੂਆਤੀ ਕੀਮਤ 21.49 ਲੱਖ ਰੁਪਏ ਹੈ।

ਸ਼ਾਨਦਾਰ ਫੀਚਰਸ ਨਾਲ ਲੈਸ ਕੀਮਤ ਘੱਟ ਹੋਣ ਦੇ ਬਾਵਜੂਦ, ਇਸ ਨਵੇਂ ਮਾਡਲ ਵਿੱਚ ਲਗਭਗ ਉਹ ਸਾਰੇ ਪ੍ਰੀਮੀਅਮ ਫੀਚਰਸ ਮਿਲਦੇ ਹਨ ਜੋ ਟਾਪ ਮਾਡਲ ਵਿੱਚ ਹਨ। ਇਸ ਦੇ ਮੁੱਖ ਫੀਚਰਸ ਇਸ ਤਰ੍ਹਾਂ ਹਨ:
•14.53-ਇੰਚ ਦੀ Samsung Neo QLED ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ।
•540-ਡਿਗਰੀ ਕੈਮਰਾ ਅਤੇ ਡਿਜੀਟਲ IRVM (ਇਨਬਿਲਟ ਡੈਸ਼ਕੈਮ ਦੇ ਨਾਲ)।
•ਆਟੋ ਪਾਰਕ ਅਸਿਸਟ (APA) ਅਤੇ Dolby Atmos ਸਾਊਂਡ ਸਿਸਟਮ।
•4 ਟੇਰੇਨ ਮੋਡ (ਨਾਰਮਲ, ਵੈੱਟ, ਰਫ਼ ਅਤੇ ਕਸਟਮ) ਅਤੇ ADAS ਲੈਵਲ 2 ਦੀ ਸੁਰੱਖਿਆ।

ਦਮਦਾਰ ਰੇਂਜ ਅਤੇ ਮੁਕਾਬਲਾ 
Harrier EV ਵਿੱਚ 75kWh ਦੀ ਬੈਟਰੀ ਦਿੱਤੀ ਗਈ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ 627 ਕਿਲੋਮੀਟਰ (MIDC) ਤੱਕ ਦੀ ਰੇਂਜ ਪ੍ਰਦਾਨ ਕਰਦੀ ਹੈ। ਭਾਰਤੀ ਬਾਜ਼ਾਰ ਵਿੱਚ ਇਸ ਇਲੈਕਟ੍ਰਿਕ SUV ਦਾ ਸਿੱਧਾ ਮੁਕਾਬਲਾ Mahindra XEV 9e, BYD Atto 3 ਅਤੇ ਆਉਣ ਵਾਲੀ Hyundai Creta EV ਨਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News