ਹੁਣ ਭਾਰਤ ''ਚ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਹੋਵੇਗੀ ਮੋਬਾਇਲ ਡਾਟਾ ਦੀ ਵਰਤੋਂ

Wednesday, Jun 08, 2016 - 12:07 PM (IST)

ਹੁਣ ਭਾਰਤ ''ਚ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਹੋਵੇਗੀ ਮੋਬਾਇਲ ਡਾਟਾ ਦੀ ਵਰਤੋਂ
ਜਲੰਧਰ— ਦੂਰਸੰਚਾਰ ਉਪਕਰਣ ਬਣਾਉਣ ਵਾਲੀ ਕੰਪਨੀ ਏਰਿਕਸਨ ਨੇ ਇਕ ਅਧਿਐਨ ''ਚ ਸਿੱਟਾ ਕੱਢਿਆ ਹੈ ਕਿ ਭਾਰਤ ''ਚ ਪ੍ਰਤੀ ਸਮਾਰਟਫੋਨ ਔਸਤ ਮੋਬਾਇਲ ਡਾਟਾ ਖਪਤ ਸਾਲ 2021 ਤੱਕ 5 ਗੁਣਾ ਵਧੇਗੀ ਅਤੇ ਮੋਬਾਇਲ ਫੋਨਾਂ ਦੇ ਕੁਲ ਟ੍ਰੈਫਿਕ ''ਚ ਇਸ ਦਾ ਹਿੱਸਾ 99 ਫੀਰਦੀ ਹੋਵੇਗਾ। 
ਏਰਿਕਸਨ ਮੋਬਿਲਟੀ ਰਿਪੋਰਟ ਇੰਡੀਆ ਸੰਸਕਰਣ ਮੁਤਾਬਕ, ਪ੍ਰਤੀ ਸਮਾਰਟਫੋਨ ਡਾਟਾ ਖਪਤ 2021 ਤੱਕ 5 ਗੁਣਾ ਵਧ ਕੇ 7ਜੀ.ਬੀ. ਹੋਣ ਦੀ ਉਮੀਦ ਹੈ ਜੋ ਕਿ 2015  ''ਚ 1.4ਜੀ.ਬੀ. ਪ੍ਰਤੀ ਮਹੀਨਾ ਸੀ। ਡਾਟਾ ਖਪਤ ''ਚ ਵਾਧੇ ਦਾ ਸਿਹਰਾ ਮੋਬਾਇਲ ਐਪਸ ਦੀ ਵਧਦੀ ਵਰਤੋਂ ਅਤੇ ਉੱਚ ਗਤੀ ਵਾਲੇ ਨੈੱਟਵਰਕ ਦੇ ਪ੍ਰਸਾਰ ਨੂੰ ਵੀ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਦੇਸ਼ ''ਚ ਸਮਾਰਟਫੋਨ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਜਿਸ ਨਾਲ ਡਾਟਾ ਦੀ ਖਪਤ ਵਧੀ ਹੈ। 
ਇਸੇ ਰਿਪੋਰਟ ਮੁਤਾਬਕ, ਸਨ 2021 ਤੱਕ ਦੇਸ਼ ''ਚ ਸਮਾਰਟਫੋਨ ਸਬਸਕ੍ਰਿਪਸ਼ਨ ਦੀ ਗਿਣਤੀ ਵਧ ਕੇ 81 ਕਰੋੜ ਪਹੁੰਚ ਜਾਵੇਗੀ। ਇਸ ਵਿਚ ਇਕ ਖੁਲਾਸਾ ਇਹ ਵੀ ਹੋਇਆ ਹੈ ਕਿ ਭਾਰਤੀ ਮੋਬਾਇਲ ਯੂਜ਼ਰਸ ਦੇਸ਼ ''ਚ ਮੋਬਾਇਲ ਕਾਲ ਨੂੰ ਡਾਟਾ ਕਾਲ ਨਾਲੋਂ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਘੱਟ ਉਮਰ ਦੇ ਯੂਜ਼ਰ ਚੰਗੀ ਰਫਤਾਰ ਦੇ ਡਾਟਾ ਦੀ ਵਰਤੋਂ ਕਰਨ ਲਈ ਜ਼ਿਆਦਾ ਕੀਮਤ ਦੇਣ ਲਈ ਵੀ ਤਿਆਰ ਹਨ। ਰਿਪੋਰਟ ਮੁਤਾਬਕ 50 ਫੀਸਦੀ ਸਮਾਰਟਫੋਨ ਯੂਜ਼ਰ ਹਰ ਹਫਤੇ ਮੋਬਾਇਲ ਐਪ ''ਤੇ ਵੀਡੀਓ ਸਟ੍ਰੀਮਿੰਗ ਕਰਦੇ ਹਨ।
 

Related News