5ਜੀ ਦੇ ਮੁਕਾਬਲੇ 8000 ਗੁਣਾ ਜ਼ਿਆਦਾ ਤੇਜ਼ ਹੋਵੇਗਾ 6ਜੀ, ਮਿਲੇਗੀ 1Tbps ਦੀ ਸਪੀਡ

02/01/2020 6:51:31 PM

ਗੈਜੇਟ ਡੈਸਕ—ਸਮਾਰਟਫੋਨ ਅਤੇ ਇੰਟਰਨੈੱਟ ਦੋਵੇਂ ਆਪਸ 'ਚ ਜੁੜੇ ਹੋਏ ਹਨ ਅਤੇ ਸਮਾਰਟਫੋਨ ਇੰਪਰੂਵਮੈਂਟਸ ਦੇ ਨਾਲ-ਨਾਲ ਨੈਕਸਟ ਜਨਰੇਸ਼ਨ ਇੰਟਰਨੈੱਟ ਤਕਨਾਲੋਜੀ ਵੀ ਡਿਵੈੱਲਪ ਹੋ ਰਹੀ ਹੈ। ਦੁਨੀਆਭਰ 'ਚ ਜਿਥੇ ਅਜੇ 5ਜੀ ਕੁਨੈਕਟੀਵਿਟੀ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਕਈ ਦੇਸ਼ਾਂ ਤਕ ਨਹੀਂ ਪਹੁੰਚ ਸਕਿਆ ਹੈ, ਚੀਨ ਇਕ ਕਦਮ ਅਗੇ ਵਧਾ ਕੇ 6ਜੀ ਨੈੱਟਵਰਕ ਦੀ ਟੈਸਟਿੰਗ ਕਰ ਰਿਹਾ ਹੈ। ਚੀਨ ਦੀ ਸਾਇੰਸ ਅਤੇ ਤਕਨਾਲੋਜੀ ਮਿਨਿਸਟਰੀ ਨੇ 'ਫਿਊਚਰ ਨੈੱਟਵਰਕ ਡਿਵੈਲਪਮੈਂਟ' ਲਈ ਯੋਜਨਾ ਬਣਾ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਚੀਨ ਨੇ 6ਜੀ ਕਨੈਕਟੀਵਿਟੀ ਨਾਲ ਜੁੜੀ ਰਿਸਰਚ ਲਈ ਦੋ ਵਰਕਿੰਗ ਗਰੁੱਪ ਬਣਾਏ ਹਨ।

ਇਸ 'ਚ ਇਕ ਗਰੁੱਪ 'ਚ ਸੈਕਟਰ ਮਿਨਿਸਟਰੀ ਨਾਲ ਜੁੜੇ ਲੋਕ ਸ਼ਾਮਲ ਹਨ। ਉੱਥੇ ਦੂਜੇ ਗਰੁੱਪ 'ਚ ਵੱਖ-ਵੱਖ ਯੂਨੀਵਰਸਿਟੀਜ਼, ਰਿਸਰਚ ਇੰਸਟੀਚਿਊਟ ਅਤੇ ਤਕਨਾਲੋਜੀ ਕੰਪਨੀਆਂ ਨਾਲ ਜੁੜੇ ਰਿਸਰਚਰਸ ਅਤੇ ਐਕਸਪਰਟਸ ਹੋਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ 6ਜੀ ਕਨੈਕਟੀਵਿਟੀ ਨਾਲ ਜੁੜਿਆ ਢਾਂਚਾ ਤਿਆਰ ਹੋ ਚੁੱਕਿਆ ਹੈ। ਉੱਥੇ, ਕੁਝ ਐਕਸਪਰਟਸ ਦੀ ਮੰਨੀਏ ਤਾਂ 6ਜੀ ਕਨੈਕਟੀਵਿਟੀ ਨਾਲ ਯੂਜ਼ਰਸ ਨੂੰ 1Tbps ਤਕ ਸਪੀਡ ਮਿਲੇਗੀ, ਜੋ 5ਜੀ ਦੇ ਮੁਕਾਬਲੇ 8000 ਹਜ਼ਾਰ ਗੁਣਾ ਜ਼ਿਆਦਾ ਤੇਜ਼ ਹੈ।

ਬਿਹਤਰੀਨ ਹੋਣਗੇ ਨਤੀਜੇ
6ਜੀ ਨੈੱਟਵਰਕਸ ਨਾਲ 1ਟੀ.ਬੀ./ਸੈਕਿੰਡ ਜਾਂ 1,000 ਜੀ.ਬੀ. ਇਕ ਸੈਕਿੰਡ 'ਚ ਡਾਊਨਲੋਡ ਕੀਤਾ ਜਾ ਸਕੇਗਾ। ਅਜਿਹੀ ਸਪੀਡ ਨਾਲ ਤਕਨਾਲੋਜੀ ਪੂਰੀ ਤਰ੍ਹਾਂ ਬਦਲ ਜਾਵੇਗੀ। ਰੈਗੂਲਰ ਵਰਤੋਂ ਦੀ ਗੱਲ ਕਰੀਏ ਤਾਂ ਡਾਊਨਲੋਡਸ ਤੋਂ ਇਲਾਵਾ ਲਾਈਵ ਸਟਰੀਮਿੰਗ ਅਤੇ ਹਾਈ-ਕੁਆਲਿਟੀ ਕੰਟੈਂਟ ਕੰਜਮਪਸ਼ਨ ਤੇਜ਼ੀ ਨਾਲ ਵਧੇਗਾ ਅਤੇ ਆਸਾਨ ਹੋਵੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਕਈ ਚੁਣੌਤੀਆਂ ਤੋਂ ਲੰਘਣਾ ਪੈ ਸਕਦਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਬਾਅਦ ਹੀ ਇਹ ਟੈਕ ਸਮਾਰਟਫੋਨਸ ਲਈ ਜਗ੍ਹਾ ਬਣਾ ਪਾਵੇਗਾ।

ਭਾਰਤ 5ਜੀ ਤੋਂ ਵੀ ਦੂਰ
ਭਾਰਤ ਅਜੇ ਵੀ 5ਜੀ ਦੀ ਕਮਰਸ਼ਲ ਲਾਂਚਿੰਗ ਤੋਂ ਕਾਫੀ ਦੂਰ ਹੈ। ਦੇਸ਼ 'ਚ ਅਜੇ ਤਕ 5ਜੀ ਟ੍ਰਾਇਲ ਸ਼ੁਰੂ ਨਹੀਂ ਹੋਇਆ ਹੈ ਅਤੇ ਨਾ ਹੀ ਅਜੇ ਤਕ ਇਸ ਦੇ ਲਈ ਸਪੈਕਟਰਮ ਦੀ ਵਿਕਰੀ ਹੋਈ ਹੈ। ਸਵੀਡਨ ਦੀ ਇਕਵੀਪਮੈਂਟ ਬਣਾਉਣ ਵਾਲੀ ਕੰਪਨੀ ਐਰਿਕਸਨ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਭਾਰਤ 'ਚ 5ਜੀ ਸਰਵਿਸੇਜ 2022 ਤੋਂ ਸ਼ੁਰੂ ਹੋਣਗੀਆਂ। ਜਦਕਿ ਇਸ ਤੋਂ ਪਹਿਲਾਂ ਉਸ ਨੇ ਇਸ ਦੇ ਲਈ 2020 'ਚ ਸ਼ੁਰੂ ਹੋਣ ਦਾ ਅਨੁਮਾਨ ਦਿੱਤਾ ਸੀ। ਟੈਲੀਕਾਮ ਕੰਪਨੀਆਂ ਦਾ ਸੰਗਠਨ COAI ਅਗਲੇ ਪੰਜ ਸਾਲਾਂ ਤਕ 5ਜੀ ਦੀ ਕਮਰਸ਼ਲ ਲਾਂਚਿੰਗ ਨਹੀਂ ਚਾਹੁੰਦਾ ਹੈ।


Karan Kumar

Content Editor

Related News