60 ਫ਼ੀਸਦੀ ਐਪਲ ਡਿਵਾਈਸਾਂ ਵਿਚ ਚੱਲ ਰਿਹੈ iOS 10
Saturday, Oct 29, 2016 - 07:36 PM (IST)
.jpg)
ਜਲੰਧਰ : ਐਪਲ ਨੇ ਆਈ. ਓ. ਐੱਸ. ਐਡਾਪਸ਼ਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਐਪਲ ਨੇ ਹਾਲ ਹੀ ਵਿਚ ਹੋਏ ਮੈਕਬੁਕ ਪ੍ਰੋ ਦੇ ਇਵੈਂਟ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਕਿ 60 ਫ਼ੀਸਦੀ ਕੰਪੈਟੇਬਲ ਡਿਵਾਈਸਿਜ਼ ਵਿਚ ਆਈ. ਓ. ਐੱਸ. 10 ਆਪ੍ਰੇਟਿੰਗ ਸਿਸਟਮ ਕੰਮ ਕਰ ਰਿਹਾ ਹੈ। ਇਸ ਗਿਣਤੀ ਵਿਚ 6 ਫ਼ੀਸਦੀ ਦਾ ਵਾਧਾ ਹੋਇਆ ਹੈ ਕਿਉਂਕਿ ਪਿਛਲੀ ਰਿਪੋਰਟ ਦੇ ਮੁਤਾਬਕ ਇਹ ਗਿਣਤੀ 54 ਫ਼ੀਸਦੀ ਸੀ। ਆਈ. ਓ. ਐੱਸ. ਦੇ ਹੋਰ ਵਰਜ਼ਨ ਦੀ ਗੱਲ ਕਰੀਏ ਤਾਂ 32 ਫੀਸਦੀ ਡਿਵਾਈਸਿਸ ਵਿਚ ਆਈ. ਓ. ਐੱਸ. 9 ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਵਿਚ ਇਸ ਵਿਚ 8 ਫ਼ੀਸਦੀ (38 ਫ਼ੀਸਦੀ) ਦੀ ਕਮੀ ਆਈ ਹੈ। ਜੇਕਰ ਆਈ. ਓ. ਐੱਸ. 10 ਨਾਲ ਐਂਡ੍ਰਾਇਡ ਮਾਰਸ਼ਮੈਲੋ ਦੀ ਤੁਲਣਾ ਕੀਤੀ ਜਾਵੇ ਤਾਂ ਲਗਭਗ 20 ਫ਼ੀਸਦੀ ਡਿਵਾਈਸਿਜ਼ ਵਿਚ ਹੀ ਐਂਡ੍ਰਾਇਡ 6.0 ਮਾਰਸ਼ਮੈਲੋ ਕੰਮ ਕਰ ਰਿਹਾ ਹੈ ਅਤੇ ਇਸ ਨੂੰ ਸਾਲ 2015 ਵਿਚ ਲਾਂਚ ਕੀਤਾ ਗਿਆ ਸੀ ਜਦਕਿ ਐਂਡ੍ਰਾਇਡ ਦਾ ਲੇਟੈਸਟ ਵਰਜ਼ਨ 7.0 ਨੁਗਟ ਦੇ ਬਾਰੇ ਵਿਚ ਤਾਂ ਕੋਈ ਜਾਣਕਾਰੀ ਹੀ ਨਹੀਂ ਹੈ।