‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖੁਸ਼ ਹੋ ਗਈ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

Monday, Dec 12, 2022 - 03:01 PM (IST)

‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖੁਸ਼ ਹੋ ਗਈ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ‘ਮੇਟਾ’ ਨੇ ਹਾਲ ਹੀ ’ਚ ਹਜ਼ਾਰਾਂ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ। ਇਸ ਛਾਂਤੀ ’ਚ ‘ਸ਼ੈਲੀ ਕਲਿਸ਼’ ਨਾਂ ਦੀ ਇਕ ਮਹਿਲਾ ਦੀ ਵੀ ਨੌਕਰੀ ਚਲੀ ਗਈ ਹੈ ਪਰ ਇਸ ਗੱਲ ਤੋਂ ਉਸਦੀ 6 ਸਾਲਾ ਧੀ ਬਹੇੱਦ ਖੁਸ਼ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ

ਇਕ ਮੀਡੀਆ ਰਿਪੋਰਟ ਮੁਤਾਬਕ, ‘ਸ਼ੈਲੀ ਕਲਿਸ਼’ ਨੇ ਦੱਸਿਆ ਕਿ ਉਸਦੀ ਧੀ 6 ਸਾਲਾਂ ਦੀ ਹੈ ਜੋ ਕਿ ਉਸਦੀ ਨੌਕਰੀ ਜਾਣ ਕਾਰਨ ਬੇਹੱਦ ਖੁਸ਼ ਹੈ। ਉਹ ਇਸ ਲਈ ਖੁਸ਼ ਹੈ ਕਿਉਂਕਿ ਉਸਨੂੰ ਹੁਣ ਮਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। 

ਦੱਸ ਦੇਈਏ ਕਿ ਹਾਲ ਹੀ ’ਚ ‘ਮੇਟਾ’ ਨੇ 11 ਹਜ਼ਾਰ ਕਾਮਿਆਂ ਦੀ ਛਾਂਟੀ ਕੀਤੀ ਹੈ। ਜ਼ਿਆਦਾਤਰ ‘ਮੇਟਾ’ ਦੇ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਆਈਡੀਆ ਨਹੀਂ ਹੈ ਕਿ ਉਨ੍ਹਾਂ ਨੂੰ ਕਿਉਂ ਕੱਢਿਆ ਗਿਆ ਪਰ ਆਪਣੀ ਨਾਂ ਦੀ ਨੌਕਰੀ ਜਾਣ ’ਤੇ ‘ਸ਼ੈਲੀ ਕਲਿਸ਼’ ਦੀ ਧੀ ਕਾਫੀ ਜ਼ਿਆਦਾ ਖੁਸ਼ ਹੈ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਸਵੇਰੇ ਉੱਠ ਕੇ ਚੈੱਕ ਕੀਤੀ ਨੌਕਰੀ ਜਾਣ ਵਾਲੀ ਮੇਲ

ਉਨ੍ਹਾਂ ਦੱਸਿਆ ਕਿ ਉਹ ਸਵੇਰੇ 6.30 ਵਜੇ ਉੱਠ ਕੇ ਮੇਲ ਚੈੱਕ ਕਰ ਰਹੀ ਸੀ ਕਿ ਉਸ ਨੂੰ ਟਰਮੀਨੇਟ ਕੀਤਾ ਗਿਆ ਹੈ ਜਾਂ ਨਹੀਂ ਪਰ ਮੇਲ ਨੇ ਉਸ ਨੂੰ ਨਿਰਾਸ਼ ਕਰ ਦਿੱਤਾ। ਕੰਪਨੀ ਨੇ ਉਸ ਨੂੰ ਟਰਮੀਨੇਟ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਕਾਲ ਕੀਤੀ। ਉਸ ਦਾ ਪਤੀ ਅਤੇ ਬੱਚਿਆਂ ਨੇ ਆਉਂਦੇ ਹੀ ਉਸਨੂੰ ਗਲੇ ਲਗਾ ਲਿਆ। 

ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ

ਮਾਂ ਦੇ ਨਾਲ ਜ਼ਿਆਦਾ ਸਮਾਂ ਬਿਤਾ ਸਕੇਗੀ ਧੀ

‘ਸ਼ੈਲੀ ਕਲਿਸ਼’ ਨੇ ਜਦੋਂ ਆਪਣੀ ਧੀ ਨੂੰ ਦੱਸਿਆ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤਾਂ ਧੀ ਨੇ ਥੋੜ੍ਹਾ ਅਫਸੋਸ ਜ਼ਾਹਿਰ ਕੀਤਾ ਪਰ ਬਾਅਦ ’ਚ ਉਹ ਕਾਫੀ ਖੁਸ਼ ਹੋ ਗਈ ਕਿ ਉਹ ਹੁਣ ਆਪਣੀ ਮਾਂ ਦੇ ਨਾਲ ਜ਼ਿਆਦਾ ਸਮਾਂ ਬਿਤਾ ਸਕੇਗੀ। ‘ਸ਼ੈਲੀ ਕਲਿਸ਼’ ਮੁਤਾਬਕ, ਨੌਕਰੀ ਜਾਣਾ ਕਾਫੀ ਨਿਰਾਸ਼ ਅਤੇ ਦੁਖੀ ਕਰਨ ਵਾਲੀ ਖ਼ਬਰ ਸੀ ਪਰ ਉਸਦੀ ਧੀ ਦੇ ਰਿਐਕਸ਼ਨ ਨੇ ਇਸਨੂੰ ਅਲੱਗ ਨਜ਼ਰੀਏ ਨਾਲ ਵੇਖਿਆ। ਉਸਦੀ 6 ਸਾਲਾਂ ਦੀ ਧੀ ਨੇ ਕਿਹਾ ਕਿ ਉਸ ਨੂੰ ਦੁਖ ਹੈ ਕਿ ਮੇਰੀ ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਪਰ ਅਜੇ ਵੀ ਉਹ ਸਭ ਤੋਂ ਚੰਗੀ ਮਾਂ ਹੈ। 

ਮੇਟਾ ਦੇ ਕਾਮਿਆਂ ਨੂੰ ਭੇਜੀ ਗਈ ਮੇਲ ’ਚ ਜ਼ੁਕਰਬਰਗ ਨੇ ਲਿਖਿਆ ਕਿ ਉਹ ਕੰਪਨੀ ’ਚ ਕਈ ਬਦਲਾਅ ਕਰ ਰਹੇ ਹਨ। ਲੇਆਫ ਦੌਰਾਨ ਪ੍ਰਭਾਵਿਤ ਹੋਏ ਕਾਮਿਆਂ ਤੋਂ ਉਨ੍ਹਾਂ ਨੇ ਮਾਫੀ ਮੰਗੀ ਅਤੇ ਇਸ ਲਈ ਪੂਰੀ ਜ਼ਿੰਮੇਵਾਰੀ ਲਈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਾਮਿਆਂ ਨੂੰ ਜ਼ਰੂਰੀ ਰਿਪੋਰਟ ਅਤੇ ਕੁਝ ਪੈਸੇ ਵੀ ਦਿੱਤੇ ਜਾਣਗੇ।

ਇਹ ਵੀ ਪੜ੍ਹੋ– Lamborghini ਨੇ ਭਾਰਤ ’ਚ ਲਾਂਚ ਕੀਤੀ ਇਕ ਹੋਰ ਸੁਪਰਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News