ਮਾਰੁਤੀ ਦੀ ਇਸ ਕਾਰ ਨੂੰ ਖਰੀਦਣ ਲਈ ਕਰਨਾ ਹੋਵੇਗਾ 6 ਮਹੀਨੇ ਇੰਤਜ਼ਾਰ

Saturday, Nov 12, 2016 - 07:37 PM (IST)

 ਮਾਰੁਤੀ ਦੀ ਇਸ ਕਾਰ ਨੂੰ ਖਰੀਦਣ ਲਈ ਕਰਨਾ ਹੋਵੇਗਾ 6 ਮਹੀਨੇ ਇੰਤਜ਼ਾਰ

ਜਲੰਧਰ - ਦੇਸ਼ ਦੀਆਂ ਟਾਪ ਸੇਲਿੰਗ ਕਾਰਾਂ ਵਿਚ ਮਾਰੁਤੀ ਦੀ ਸਵਿਫਟ, ਡਿਜ਼ਾਇਰ, ਬੋਲੈਨੋ ਦਾ ਦਬਦਬਾ ਬਣਿਆ ਹੋਇਆ ਹੈ ।  ਜੇਕਰ ਤੁਸੀਂ ਮਾਰੁਤੀ ਸੁਜ਼ੁਕੀ ਬੋਲੈਨੋ ਖਰੀਦਣ ਦਾ ਮਨ ਬਣਾ ਰਹੇ ਹਨ ਤਾਂ ਤੁਹਾਨੂੰ 6 ਮਹੀਨੇ ਦੇ ਲੰਬੇ ਵੇਟਿੰਗ ਪੀਰਿਅਡ ਦਾ ਸਾਹਮਣਾ ਕਰਨਾ ਪਵੇਗਾ। ਇਕ ਨਿਊਜ਼ ਪੋਸਟ ਵਿਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਅਕਤੂਬਰ ਵਿਚ ਮਾਰੁਤੀ ਬੈਲੇਨੋ ਦੇ 10,718 ਯੂਨਿਟਸ ਵਿਕੇ ਹਨ । 

 

ਬੋਲੈਨੋ ਵਿਚ 1.2-ਲਿਟਰ ਵੀ. ਵੀ. ਟੀ. ਪੈਟ੍ਰੋਲ ਅਤੇ 1.3-ਲਿਟਰ ਡੀ. ਡੀ. ਆਈ. ਐੱਸ. ਡੀਜ਼ਲ ਇੰਜਣ ਲੱਗਾ ਹੈ ਜੋ 5-ਸਪੀਡ ਮੈਨੁਅਲ (ਪੈਟ੍ਰੋਲ ਅਤੇ ਡੀਜ਼ਲ) ਅਤੇ ਸੀ. ਵੀ. ਟੀ. (ਪੈਟ੍ਰੋਲ) ਦੇ ਨਾਲ ਆਉਂਦਾ ਹੈ। ਬੋਲੇਨੋ ਵਿਚ 1.2 ਲਿਟਰ ਪੈਟ੍ਰੋਲ ਇੰਜਣ ਲੱਗਾ ਹੈ ਜਿਸ ਦੀ ਕੀਮਤ 4 ਲੱਖ 99 ਹਜ਼ਾਰ ਰੁਪਏ ਤੋਂ ਲੈ ਕੇ 7 ਲੱਖ 1 ਹਜ਼ਾਰ ਰੁਪਏ ਵਿਚ ਵੇਚਿਆ ਹੈ। ਉਥੇ ਹੀ ਪੈਟ੍ਰੋਲ ਇੰਜਣ ਵਾਲੇ ਸੀ. ਵੀ. ਟੀ. ਵੇਰੀਐਂਟ ਦੀ ਕੀਮਤ 6 ਲੱਖ 76 ਹਜ਼ਾਰ ਰੁਪਏ ਹੈ।

 


Related News