50W ਸੁਪਰਡਾਰਟ ਚਾਰਿਜੰਗ ਸਪੋਰਟ ਨਾਲ ਲਾਂਚ ਹੋਵੇਗਾ ਇਹ 5G ਫੋਨ
Monday, May 31, 2021 - 10:11 AM (IST)
 
            
            ਨਵੀਂ ਦਿੱਲੀ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਅੱਜ ਆਪਣੇ ਨਵੇਂ ਸਮਾਰਟ ਫੋਨ ਰੀਅਲਮੀ ਐਕਸ 7 ਮੈਕਸ 5ਜੀ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਦੀ ਤਿਆਰੀ ਵਿਚ ਹੈ।
ਫਲਿੱਪਕਾਰਟ 'ਤੇ ਇਸ ਫੋਨ ਬਾਰੇ ਕੁਝ ਜਾਣਕਾਰੀ ਵੀ ਦਿੱਤੀ ਗਈ ਹੈ। ਇਹ ਫੋਨ ਕਈ ਦਮਦਾਰ ਫ਼ੀਚਰਡ ਨਾਲ ਲਾਂਚ ਹੋਣ ਵਾਲਾ ਹੈ। ਇਸ ਵਿਚ FHD+ਸੁਪਰ ਅਮੋਲਡ ਅਤੇ 120Hz ਅਲਟ੍ਰਾ ਸਮੂਥ ਡਿਸਪਲੇਅ ਦਿੱਤੀ ਗਈ ਹੈ। ਇਹ 5ਜੀ ਸਮਾਰਟ ਫੋਨ 50W SuperDart ਚਾਰਜਿੰਗ ਸਪੋਰਟ ਨਾਲ ਆ ਰਿਹਾ ਹੈ।
ਰੀਅਲਮੀ ਇਸ ਫੋਨ ਨੂੰ ਅੱਜ ਦੁਪਹਿਰ 12.30 ਵਜੇ ਲਾਂਚ ਕਰੇਗੀ। ਇਸ ਦਾ ਉਦਘਾਟਨ ਪ੍ਰੋਗਰਾਮ ਆਨਲਾਈਨ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਕੰਪਨੀ ਅੱਜ ਰੀਅਲਮੀ ਸਮਾਰਟ ਟੀ. ਵੀ. 4ਕੇ ਸੀਰੀਜ਼ ਵੀ ਲਾਂਚ ਕਰੇਗੀ। ਇਸ ਫੋਨ ਅਤੇ ਟੀ. ਵੀ. ਸੀਰੀਜ਼ ਦੀ ਲਾਈਵ ਸਟ੍ਰੀਮਿੰਗ ਕੰਪਨੀ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਪੇਜ 'ਤੇ ਵੇਖੀ ਜਾ ਸਕਦੀ ਹੈ। ਇਸ ਫੋਨ ਵਿਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੀਅਲਮੀ ਨੇ ਇਸ ਫੋਨ ਲਈ ਰੇਸਿੰਗ ਗੇਮ Asphalt 9 Legends ਨਾਲ ਸਾਂਝੇਦਾਰੀ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            