ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

Tuesday, Dec 28, 2021 - 12:40 PM (IST)

ਗੈਜੇਟ ਡੈਸਕ– ਭਾਰਤ ’ਚ 5ਜੀ ਨੈੱਟਵਰਕ ਦਾ ਇੰਤਜ਼ਾਰ ਕਰ ਰਹੇ ਉਪਭੋਗਤਾਵਾਂ ਲਈ ਖ਼ੁਸ਼ਖ਼ਬਰੀ ਹੈ। ਦੂਰਸੰਚਾਰ ਵਿਭਾਗ ਨੇ 5ਜੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਵਿਭਾਗ ਮੁਤਾਬਕ, 2022 ’ਚ 5ਜੀ ਨੈੱਟਵਰਕ ਦੀਆਂ ਸੇਵਾਵਾਂ ਨੂੰ ਦੇਸ਼ ਦੇ 13 ਸ਼ਹਿਰਾਂ ’ਚ ਸ਼ੁਰੂ ਕੀਤਾ ਜਾਵੇਗਾ ਜਿਨ੍ਹਾਂ ’ਚ ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਸ਼ਾਮਲ ਹਨ।

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਹਾਲਾਂਕਿ, ਦੂਰਸੰਚਾਰ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕਿਹੜਾ ਟੈਲੀਕਾਮ ਆਪਰੇਟਰ ਸਭ ਤੋਂ ਪਹਿਲਾਂ ਅਧਿਕਾਰਤ ਤੌਰ ’ਤੇ 5ਜੀ ਨੂੰ ਲਾਂਚ ਕਰੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ਦੀਆਂ ਪ੍ਰਮੁੱਖ ਟੈਲੀਕਾਮ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ 5ਜੀ ਨੈੱਟਵਰਕ ਦੀ ਟੈਸਟਿੰਗ ਕਰ ਰਹੀਆਂ ਹਨ। 

ਇਨ੍ਹਾਂ 8 ਏਜੰਸੀਆਂ ਨਾਲ ਮਿਲ ਕੇ ਕੀਤਾ ਗਿਆ ਕੰਮ
ਦੂਰਸੰਚਾਰ ਵਿਭਾਗ ਨੇ 5ਜੀ ਪ੍ਰੈਜੈਕਟ ਲਈ ਸਾਲ 2018 ’ਚ 8 ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਸੀ। ਇਨ੍ਹਾਂ ’ਚ IIT ਬਾਂਬੇ, ਦਿੱਲੀ, ਹੈਦਰਾਬਾਦ, ਮਦਰਾਸ, ਕਾਨਪੁਰ ਸਮੇਤ ਇੰਡੀਅਨ ਇਸਟੀਚਿਊਟ ਆਫ ਸਾਇੰਸ, ਸੋਸਾਇਟੀ ਪਾਰ ਐਪਲਾਈਡ ਮਾਈਕ੍ਰੋਵੇਵ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਐਂਡ ਰਿਸਰਚ ਅਤੇ ਸੈਂਟਰ ਆਫ ਐਕਸੀਲੈਂਸ ਇਨ ਵਾਇਰਲੈੱਸ ਤਕਨਾਲੋਜੀ ਸ਼ਾਮਲ ਹਨ। ਹੁਣ ਇਹ ਪ੍ਰਾਜੈਕਟ 31 ਦਸੰਬਰ 2021 ਨੂੰ ਖ਼ਤਮ ਹੋਣ ਵਾਲਾ ਹੈ ਅਤੇ ਇਸਦੀ ਕੀਮਤ 224 ਕਰੋੜ ਰੁਪਏ ਹੈ। 

ਇਹ ਵੀ ਪੜ੍ਹੋ– ਜੀਓ ਨੇ ਪੇਸ਼ ਕੀਤਾ ‘ਹੈਪੀ ਨਿਊ ਈਅਰ’ ਆਫਰ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

ਮਾਰਚ 2022 ਤੋਂ ਸ਼ੁਰੂ ਹੋ ਸਕਦੀ ਹੈ 5ਜੀ ਸਪੈਕਟ੍ਰਮ ਦੀ ਨਿਲਾਮੀ
5ਜੀ ਨੂੰ ਲੈ ਕੇ ਹੁਣ ਤਕ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ, 5ਜੀ ਦੇ ਸਪੈਕਟ੍ਰਮ ਦੀ ਨਿਲਾਮੀ ਮਾਰਚ ਤੋਂ ਅਪ੍ਰੈਲ 2022 ਦੇ ਵਿਚਕਾਰ ਸ਼ੁਰੂ ਹੋਣ ਦੀ ਉਮੀਦ ਹੈ। ਇਸਤੋਂ ਬਾਅਦ ਹੀ 5ਜੀ ਨੈੱਟਵਰਕ ਨੂੰ ਰੋਲਆਊਟ ਕੀਤਾ ਜਾਵੇਗਾ ਪਰ ਅਜੇ ਤਕ 5ਜੀ ਨੈੱਟਵਰਕ ਦੇ ਸਪੈਕਟ੍ਰਮ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। 

ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ’ਚ ਭਾਰਤੀ ਬਾਜ਼ਾਰ ’ਚ ਵੱਡੀ ਗਿਣਤੀ ’ਚ 5ਜੀ ਸਮਾਰਟਫੋਨ ਲਾਂਚ ਹੋਏ ਹਨ। ਇਨ੍ਹਾਂ ਡਿਵਾਈਸਿਜ਼ ਦੀ ਗਿਣਤੀ ਬਾਜ਼ਾਰ ’ਚ ਬਹੁਤ ਵਧ ਗਈ ਹੈ। ਹੁਣ ਸਮਾਰਟਫੋਨ ਕੰਪਨੀਆਂ ਨੇ 4ਜੀ ਕੁਨੈਕਟੀਵਿਟੀ ਵਾਲੇ ਹੈਂਡਸੈੱਟ ਨੂੰ ਭਾਰਤੀ ਬਾਜ਼ਾਰ ’ਚ ਉਤਾਰਨਾ ਘੱਟ ਕਰ ਦਿੱਤਾ ਹੈ।

 ਇਹ ਵੀ ਪੜ੍ਹੋ– Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ


Rakesh

Content Editor

Related News