ਆਪਣੇ ਐਂਡਰਾਇਡ ਸਮਾਰਟਫੋਨਜ਼ ''ਤੇ ਇਸ ਤਰ੍ਹਾਂ ਖੇਡ ਸਕਦੇ ਹੋ Old video Games

05/07/2017 12:10:53 PM

ਜਲੰਧਰ- ਬਚਪਨ ''ਚ ਤੁਸੀਂ ਕਈ ਗੇਮਜ਼ ਖੇਡੇ ਹੋਣਗੇ। ਜੇਕਰ ਇੰਡੋਰ ਗੇਮਜ਼ ਦੀ ਗੱਲ ਕਰੀਏ ਤਾਂ ਵੀਡੀਓ ਗੇਮ ਸਾਰਿਆਂ ਦਾ ਪਰਫੈਕਟ ਰਿਹਾ ਹੋਵੇਗਾ। ਮਾਰੀਓ, ਕੰਟ੍ਰਾ, ਸਟ੍ਰੀਟ ਫਾਈਟਰ ਸਮੇਤ ਕਈ ਹੋਰ ਗੇਮਜ਼ ਤੁਸੀਂ ਲੋਕਾਂ ਨੂੰ ਕਾਫੀ ਪਸੰਦ ਹੋਣਗੇ। ਇਨ੍ਹਾਂ ਤੋਂ ਇਲਾਵਾ R-Type ਜਾਂ ਅਨੇਦਰ ਵਰਲਡ ਵਰਗੇ ਗੇਮਜ਼ ਵੀ ਯੂਜ਼ਰਸ ਦੇ ਵਿਚਕਾਰ ਕਾਫੀ ਪ੍ਰਸਿੱਧ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਗੇਮਜ਼ ਨੂੰ ਤੁਸੀਂ ਆਪਣੇ ਸਮਾਰਟਫੋਨਜ਼ ''ਤੇ ਖੇਲ ਕੇ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਸਕਦੇ ਹੋ? ਅੱਜ ਅਸੀਂ ਕੁਝ ਅਜਿਹੇ ਐਂਡਰਾਇਡ ਗੇਮਜ਼ ਦੇ ਬਾਰੇ ''ਚ ਦੱਸਾਂਗੇ, ਜਿੰਨ੍ਹਾਂ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਨ੍ਹਾਂ ਤੋਂ ਕੁਝ ਗੇਮਜ਼ ਫ੍ਰੀ ਹਨ ਅਤੇ ਕੁਝ ਲਈ 100 ਰੁਪਏ ਦੀ ਕੀਮਤ ਅਦਾ ਕਰਨੀ ਹੋਵੇਗੀ।
 
R-Type 
 
ਇਹ ਇਕ ਵੱਡਾ ਆਰਕਡ ਗੇਮ ਹੈ। ਇਸ ''ਚ 3 ਵੱਖ-ਵੱਖ ਕੰਟਰੋਲ ਦਿੱਤੇ ਗਏ ਹਨ, ਜਿਸ ਦੇ ਰਾਹੀ ਯੂਜ਼ਰਸ ਲੈਵਲ ਪਾਰ ਕਰ ਸਕਦੇ ਹੋ। ਨਾਲ ਹੀ ਯੂਜ਼ਰਸ ਨਵੇਂ ਹਥਿਆਰ, ਪਾਵਰ-ਅੱਪ ਅਤੇ ਅਟੈਚਮੈਂਟ ''ਚ ਅਪਗ੍ਰੇਡ ਵੀ ਕਰ ਸਕਦੇ ਹੋ। 
 
Another World
 
ਇਸ ਗੇਮ ਨੂੰ ਸਾਲ 1991 ''ਚ ਇਕ ਦਰਜਨ ਤੋਂ ਜ਼ਿਆਦਾ ਪਲੇਟਫਾਰਮ ''ਤੇ ਪੇਸ਼ ਕੀਤਾ ਗਿਆ ਸੀ। ਇਸ ਗੇਮ ਦੇ ਰਾਹੀ ਯੂਜ਼ਰਸ ਅਸਲ ਗ੍ਰਾਫਿਕਸ ਤੋਂ ਐੱਚ. ਡੀ. ਗ੍ਰਾਫਿਕਸ ''ਚ ਸਵਿੱਚ ਕਰ ਸਕਦੇ ਹੋ। ਇਹ ਗੇਮ MOGA ਅਤੇ MOGA Pro ਕੰਟਰੋਲਰ ਨੂੰ ਸਪੋਰਟ ਕਰਦਾ ਹੈ। 
 
Worms 4
 
ਇਸ ਗੇਮ ਨੂੰ ਟੀਮ 17 ਨੇ ਸਾਲ 1995 ''ਚ ਲਾਂਚ ਕੀਤਾ ਸੀ। ਇਸ ਦੇ ਐਂਡਰਾਇਡ ਵਰਜਨ ''ਚ ਨਵੇਂ ਹਥਿਆਰ, 80 ਸਿੰਗਲ ਪਲੇਅਰ ਮਿਸ਼ਨ, ਡੇਲੀ ਚੈਲੇਂਜ ਅਤੇ ਕਈ ਫੀਚਰਸ ਦਿੱਤੇ ਗਏ ਹਨ। ਇਸ ਗੇਮ ਨੂੰ ਫੇਸਬੁੱਕ ਤੋਂ ਵੀ ਕਨੈਕਟ ਕੀਤਾ ਜਾ ਸਕਦਾ ਹੈ। 
 
Alien breed 
 
ਇਸ ਕਲਾਸਿਕ ਗੇਮ ਨੂੰ ਟੀਮ 17 ਨੇ ਸਾਲ 1991 ''ਚ ਬਣਾਇਆ ਸੀ। ਇਸ ਗੇਮ ਨੂੰ ਹੁਣ ਐਂਡਰਾਇਡ ਦੇ ਮੁਤਾਬਕ ਦੁਬਾਰਾ ਬਣਾਇਆ ਗਿਆ ਹੈ। ਇਸ ''ਚ ਕਲਾਸਿਕ ਅਤੇ ਇਨਹੈਨਸ ਮੋਡ ਸਮੇਤ ਕਈ ਫੀਚਰਸ ਦਿੱਤੇ ਗਏ ਹਨ।
 
Dizzy- Prince of the Yolkfolk 
 
ਇਸ ਨੂੰ ਡੀ. ਐੱਨ. ਏ. ਡਾਇਨੋਮਿਕਸ ਨੇ ਬਣਾਇਆ ਸੀ। ਇਹ ਕਾਫੀ ਪ੍ਰਸਿੱਧ ਹੈ। ਇਸ ਗੇਮ ਨੂੰ ਖੇਡ ਕੇ ਯੂਜ਼ਰਸ ਨੂੰ ਕਾਫੀ ਬਿਹਤਰ ਅਨੁਭਵ ਮਿਲੇਗਾ।

Related News