ਭਾਰਤ ''ਚ ਸ਼ੁਰੂ ਹੋਈ ਦੁਨੀਆ ਦੇ ਪਹਿਲੇ 4K ਡਿਸਪਲੇ ਵਾਲੇ ਸਮਾਰਟਫੋਨ ਦੀ ਪ੍ਰੀ ਬੁਕਿੰਗ
Monday, May 23, 2016 - 03:44 PM (IST)
ਜਲੰਧਰ— ਬਾਰਸਿਲੋਨਾ ਦੇ ਮੋਬਾਇਲ ਵਰਲਡ ਕਾਂਗਰਸ ''ਚ ਸੋਨੀ ਨੇ ਇਸ ਸਾਲ ਦੁਨੀਆ ਦਾ ਪਹਿਲਾ 4ਕੇ ਡਿਸਪਲੇ ਵਾਲਾ ਸਮਾਰਟਫੋਨ Xperia X, XA ਅਤੇ X Performance ਪੇਸ਼ ਕੀਤਾ ਹੈ। ਹੁਣ ਭਾਰਤ ''ਚ ਇਨ੍ਹਾਂ ''ਚੋਂ ਦੋ ਸਮਾਰਟਫੋਨਸ ਦੀ ਪ੍ਰੀ ਬੁਕਿੰਗ ਸ਼ੁਰੂ ਕੀਤੀ ਗਈ ਹੈ ਅਤੇ ਇਥੇ ਇਹ 30 ਮਈ ਨੂੰ ਲਾਂਚ ਹੋਵੇਗਾ। ਫਿਲਹਾਲ X Performance ਬਾਰੇ ''ਚ ਖਬਰ ਨਹੀਂ ਹੈ।
Xperia X ''ਚ 3ਜੀ.ਬੀ. ਰੈਮ ਦੇ ਨਾਲ ਕਵਾਲਕਾਮ ਸਨੈਪਡ੍ਰੈਗਨ 650 ਪ੍ਰੋਸੈਸਰ ਅਤੇ 32ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਦੋਂਕਿ ਇਸ ਦੇ ਫਲੈਗਸ਼ਿਪ Xperia X Performance ''ਚ ਸਨੈਪਡ੍ਰੈਗਨ 820 ਚਿੱਪਸੈੱਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ X Performance ਵਾਟਰਪਰੂਫ ਵੀ ਹੈ।
ਬਜਟ ਸਮਾਰਟਫੋਨ ਹੋਵੇਗਾ Xperia XA
Xperia XA ਬਜਟ ਸਮਾਰਟਫੋਨ ਦੀ ਕੈਟੇਗਰੀ ''ਚ ਰੱਖਿਆ ਜਾ ਸਕਦਾ ਹੈ ਜਿਸ ਵਿਚ 5-ਇੰਚ ਦੀ ਐੱਚ.ਡੀ. ਸਕ੍ਰੀਨ ਅਤੇ ਮੀਡੀਆਟੈੱਕ ਐੱਮ.ਟੀ.6755 ਪ੍ਰੋਸੈਸਰ ਅਤੇ 2ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਮੈਮਰੀ 16ਜੀ.ਬੀ. ਦੀ ਹੈ। ਫੋਟੋਗ੍ਰਾਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਾਰੇ ਸਮਾਰਟਫੋਨ ਐਂਡ੍ਰਾਇਡ ਦੇ ਨਵੇਂ ਵਰਜ਼ਨ 6.0 ਮਾਰਸ਼ਮੈਲੋ ''ਤੇ ਚੱਲਣਗੇ। Xperia X ਅਤੇ Xperia X Performance ''ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਪਰ XA ''ਚ ਇਹ ਸੈਂਸਰ ਨਹੀਂ ਹੈ।
