...ਤਾਂ ਇਸ ਸਮੇਂ ਮਿਲਦੀ ਹੈ ਸਭ ਤੋਂ ਤੇਜ਼ 4G ਡਾਊਨਲੋਡਿੰਗ ਸਪੀਡ

Monday, Oct 14, 2019 - 04:20 PM (IST)

...ਤਾਂ ਇਸ ਸਮੇਂ ਮਿਲਦੀ ਹੈ ਸਭ ਤੋਂ ਤੇਜ਼ 4G ਡਾਊਨਲੋਡਿੰਗ ਸਪੀਡ

ਗੈਜੇਟ ਡੈਸਕ– ਦੇਸ਼ ’ਚ 4ਜੀ ਨੈੱਟਵਰਕ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਫਿਲਹਾਲ ਦੇਸ਼ ’ਚ 5ਜੀ ਆਉਣ ’ਚ ਕਾਫੀ ਸਮਾਂ ਬਾਕੀ ਹੈ, ਅਜਿਹੇ ’ਚ ਅਸੀਂ ਪੂਰੀ ਤਰ੍ਹਾਂ 4ਜੀ ’ਤੇ ਹੀ ਨਿਰਭਰ ਹਾਂ। 4ਜੀ ਦੀ ਸਪੀਡ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਹਾਲ ਹੀ ’ਚ ਲੰਡਨ ਦੀ ਵਾਇਰਲੈੱਸ ਕਵਰੇਜ ਮੈਪਿੰਗ ਕੰਪਨੀ OpenSignal ਨੇ ਦੇਸ਼ ਭਰ ਦੇ 20 ਵੱਖ-ਵੱਖ ਸ਼ਹਿਰਾਂ ’ਚ 4ਜੀ ਡਾਊਨਲੋਡ ਸਪੀਡ ਨੂੰ ਲੈ ਕੇ ਇਕ ਲਿਸਟ ਜਾਰੀ ਕੀਤੀ ਹੈ। ਲਿਸਟ ’ਚ ਨਵੀਂ ਮੁੰਬਈ 8.1 Mbps ਦੀ ਔਸਤ LTE ਡਾਊਨਲੋਡ ਸਪੀਡ ਦੇ ਨਾਲ ਪਹਿਲੇ ਸਥਾਨ ’ਤੇ ਹੈ। ਉਥੇ ਹੀ 4.0 Mbps ਦੀ ਔਸਤ ਸਪੀਡ ਦੇ ਨਾਲ ਸਭ ਤੋਂ ਆਖਰੀ ਸਥਾਨ ’ਤੇ ਇਲਾਹਾਬਾਦ ਹੈ। 

ਇਸ ਸਮੇਂ ਵਧ ਜਾਂਦੀ ਹੈ 4G ਡਾਊਨਲੋਡ ਸਪੀਡ
ਸਾਲ 2017 ’ਚ ਨਵੀਂ ਮੁੰਬਈ ’ਚ ਔਸਤ ਡਾਊਨਲੋਡਿੰਗ ਸਪੀਡ 8.72 Mbps ਸੀ, ਜੋ ਹੁਣ ਘੱਟ ਕੇ 8.1 Mbps ਹੋ ਗਈ ਹੈ। ਰਿਸਰਚ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਯੂਜ਼ਰਜ਼ ਨੂੰ ਦਿਨ ਦੇ ਮੁਕਾਬਲੇ ਰਾਤ ਦੇ ਸਮੇਂ 4.5 ਗੁਣਾ ਜ਼ਿਆਦਾ ਡਾਊਨਲੋਡਿੰਗ ਸਪੀਡ ਮਿਲਦੀ ਹੈ। 

OpenSignal ਦੇ ਤਕਨੀਕ ਮਾਹਿਰ ਫ੍ਰਾਂਸੈਸਕੋ ਰਿੱਜਾਤੋ ਨੇ ਕਿਹਾ ਕਿ ਜਦੋਂ ਮੋਬਾਇਲ ਨੈੱਟਵਰਕ ਸਭ ਤੋਂ ਜ਼ਿਆਦਾ ਬਿਜ਼ੀ ਹੁੰਦਾ ਹੈ ਉਦੋਂ ਸਪੀਡ ਘੱਟ ਜਾਂਦੀ ਹੈ। ਉਥੇ ਹੀ ਮੋਬਾਇਲ ਨੈੱਟਵਰਕ ਫ੍ਰੀ ਹੋਣ ’ਤੇ ਇਹ ਸਪੀਡ 4.5 ਗੁਣਾ ਤਕ ਵਧ ਜਾਂਦੀ ਹੈ। ਬਿਜ਼ੀ ਮੋਬਾਇਲ ਨੈੱਟਵਰਕ ਦੇ ਸਮੇਂ ਇਲਾਹਾਬਾਦ ’ਚ ਸਭ ਤੋਂ ਜ਼ਿਆਦਾ ਗਿਰਾਵਟ (ਔਸਤ 2.8 Mbps ਦੀ) ਦੇਖਣ ਨੂੰ ਮਿਲੀ, ਜਿਥੇ ਇਹ ਘੱਟ ਕੇ 2 Mbps ਦੀ ਰਹਿ ਗਈ। ਉਥੇ ਹੀ ਰਾਤ ਦੇ ਸਮੇਂ ਸਭ ਤੋਂ ਜ਼ਿਆਦਾ ਸਪੀਡ (ਔਸਤ 10.3 Mbps ਦੀ) ਇੰਦੌਰ ’ਚ ਦੇਖਣ ਨੂੰ ਮਿਲਿਆ, ਜਿਥੇ ਇਹ ਵਧ ਕੇ 21.6 Mbps ਤਕ ਹੋ ਗਈ। 


Related News