ਇਹ ਭਾਰਤੀ ਕੰਪਨੀ ਲਿਆਈ ਨਵਾਂ ਸਮਾਰਟ ਟੀ.ਵੀ., ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ

12/24/2020 1:35:32 PM

ਗੈਜੇਟ ਡੈਸਕ– ਭਾਰਤੀ ਕੰਪਨੀ ‘ਦਾਇਵਾ’ ਨੇ ਆਪਣੇ ਸਮਾਰਟ ਟੀ.ਵੀ. ਦੀ ਰੇਂਜ ਦਾ ਵਿਸਤਾਰ ਕਰਦੇ ਹੋਏ ਨਵਾਂ 43 ਇੰਚ ਦਾ ਸਮਾਰਟ ਟੀ.ਵੀ.ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਟੀ.ਵੀ. ਦਾ ਮਾਡਲ ਨੰਬਰ D43QFS ਹੈ ਅਤੇ ਇਸ ਵਿਚ ਐਮਾਜ਼ੋਨ ਅਲੈਕਸਾ ਵੌਇਸ ਅਸਿਸਟੈਂਟ ਦੀ ਸੁਪੋਰਟ ਵੀ ਦਿੱਤੀ ਗਈ ਹੈ ਯਾਨੀ ਤੁਸੀਂ ਬੋਲ ਕੇ ਵੀ ਟੀ.ਵੀ. ਨੂੰ ਕਮਾਂਡ ਦੇ ਸਕਦੇ ਹੋ। ਤੁਸੀਂ ਬੋਲ ਕੇ ਮਿਊਜ਼ਿਕ ਪਲੇਅ ਕਰ ਸਕਦੇ ਹੋ, ਮੌਸਮ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਅਲਾਰਮ ਵੀ ਸੈੱਟ ਕਰ ਸਕਦੇ ਹੋ। ਕੰਪਨੀ ਨੇ ਕਿਹਾ ਹੈ ਕਿ ਉਹ ਜਲਦ ਹੀ ਇਸ ਟੀ.ਵੀ. ਨੂੰ 32 ਇੰਚ ਅਤੇ 39 ਇੰਚ ਮਾਡਲ ’ਚ ਵੀ ਲਾਂਚ ਕਰੇਗੀ। 
ਕੀਮਤ ਦੀ ਗੱਲ ਕਰੀਏ ਤਾਂ ਦਾਇਵਾ ਦੇ 43 ਇੰਚ ਦੇ ਸਮਾਰਟ ਟੀ.ਵੀ. ਦੀ ਕੀਮਤ 24,490 ਰੁਪਏ ਰੱਖੀ ਗਈ ਹੈ। ਟੀ.ਵੀ. ਦੀ ਵਿਕਰੀ ਕੰਪਨੀ ਦੀ ਵੈੱਬਸਾਈਟ ਅਤੇ ਆਫਲਾਈਨ ਸਟੋਰਾਂ ਰਾਹੀਂ ਹੋਵੇਗੀ। 

ਟੀ.ਵੀ. ਦੀਆਂ ਖੂਬੀਆਂ
- ਇਸ ਸਮਾਰਟ ਟੀ.ਵੀ. ਦੀ ਸਕਰੀਨ 43 ਇੰਚ ਦੀ ਹੈ ਜੋ ਕਿ 1920x1080 ਪਿਕਸਲ ਰੈਜ਼ੋਲਿਊਸ਼ਨ (ਫੁਲ-ਐੱਚ.ਡੀ.) ਨੂੰ ਸੁਪੋਰਟ ਕਰਦੀ ਹੈ। ਇਹ ਸਕਰੀਨ 1.07 ਬਿਲੀਅਨ ਰੰਗਾਂ ਨੂੰ ਸ਼ੋਅ ਕਰਦੀ ਹੈ। 
- ਇਸ ਸਮਾਰਟ ਟੀ.ਵੀ. ’ਚ ਵੱਖ ਤੋਂ ਕ੍ਰਿਕਟ ਅਤੇ ਸਿਨੇਮਾ ਮੋਡ ਦਿੱਤਾ ਗਿਆ ਹੈ। 
- ਕੰਪਨੀ ਨੇ ਇਸ ਵਿਚ 20 ਵਾਟ ਦੇ ਸਟੀਰੀਓ ਸਪੀਕਰ ਲਗਾਏ ਹਨ ਜਿਨ੍ਹਾਂ ’ਚ ਸਰਾਊਂਡ ਦੀ ਸੁਪੋਰਟ ਵੀ ਮਿਲਦੀ ਹੈ।
- ਬਿਹਤਰੀਨ ਪਰਫਾਰਮੈਂਸ ਲਈ ਟੀ.ਵੀ. ’ਚ ARM Cortex A53 ਕਵਾਡ-ਕੋਰ ਪ੍ਰੋਸੈਸਰ ਲਗਾਇਆ ਗਿਆ ਹੈ।
- ਇਹ ਐਂਡਰਾਇਡ 8.0 ’ਤੇ ਆਧਾਰਿਤ Big Wall UI ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।
- 1 ਜੀ.ਬੀ. ਰੈਮ ਨਾਲ ਇਸ ਸਮਾਰਟ ਟੀ.ਵੀ. ’ਚ 8 ਜੀ.ਬੀ. ਦੀ ਸਟੋਰੇਜ ਮਿਲਦੀ ਹੈ।
- ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਵਰਗੇ ਐਪਸ਼ਨ ਨੂੰ ਵੀ ਤੁਸੀਂ ਇਸ ਵਿਚ ਇਸਤੇਮਾਲ ਕਰ ਸਕਦੇ ਹੋ।
- ਇਸ ਸਮਾਰਟ ਟੀ.ਵੀ. ਦੇ ਰਿਮੋਟ ’ਚ ਅਲੈਕਸਾ ਤੋਂ ਇਲਾਵਾ Disney+Hotstar ਅਤੇ Sony LIV ਐਪ ਲਈ ਅਲੱਗ ਤੋਂ ਬਟਨ ਮਿਲਦੇ ਹਨ। 
- ਟੀ.ਵੀ. ’ਚ HDMI, USB, ਬਲੂਟੂਥ ਅਤੇ ਈ-ਸ਼ੇਅਰ ਵਰਗੇ ਕੁਨੈਕਟੀਵਿਟੀ ਫੀਚਰਜ਼ ਵੀ ਮੌਜੂਦ ਹਨ। 


Rakesh

Content Editor Rakesh