328 ਫੁੱਟ ਲੰਬਾ ਬੈਰੀਅਰ ਕਰੇਗਾ ਸਮੁੰਦਰ ਦੀ ਸਫਾਈ

Tuesday, Jun 28, 2016 - 02:33 PM (IST)

 328 ਫੁੱਟ ਲੰਬਾ ਬੈਰੀਅਰ ਕਰੇਗਾ ਸਮੁੰਦਰ ਦੀ ਸਫਾਈ

ਜਲੰਧਰ : ਵਾਤਾਵਰਣ ਨੂੰ ਸਾਫ ਤੇ ਸੁਰੱਖਿਅਤ ਰੱਖਣ ਲਈ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਧਰਤੀ ਦਾ 71 ਫੀਸਦੀ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਕੇ ਵਿਸ਼ਾਲ ਸਮੁੰਦ ਤੇ ਉਸ ''ਚ ਰਹਿੰਦੇ ਜੀਵਾਂ ਨੂੰ ਸੰਰਕਸ਼ਿਤ ਰੱਖਣਾ ਵੀ ਵਾਤਾਵਰਣ ਨੂੰ ਸਾਫ ਰੱਖਣ ਵਾਲੇ ਕੰਮਾਂ ''ਚੋ ਇਕ ਹੈ। ਇਸ ਲਈ ਹੀ ਇਕ 328 ਫੁੱਟ ਲੰਬੇ ਪਾਣੀ ''ਤੇ ਤੈਰਣ ਵਾਲੇ ਬੈਰੀਅਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ ਜੋ ਕਿ ਉੱਤਰੀ ਸਮੁੰਦਰ ਦੀ ਸਤ੍ਹਾ ''ਤੇ ਤੈਰਦੇ ਕਚਰੇ ਨੂੰ ਇਕੱਠਾ ਕਰੇਗਾ। ਜੇ ਇਹ ਬੈਰੀਅਰ ਉੱਤਰੀ ਸਮੁੰਦਰ ਦੇ ਖਰਾਬ ਮੌਸਮ ਦੀ ਮਾਰ ਝਲਣ ''ਚ ਕਾਮਯਾਬ ਰਿਹਾ ਤਾਂ ਇਸ 328 ਫੁੱਟ ਲੰਬੇ ਬੈਰੀਅਰ ਨੂੰ ਪ੍ਰਸ਼ਾਂਤ ਮਹਾਸਾਗਰ ''ਚ ਵਰਤਿਆ ਜਾਵੇਗਾ ਤਾਂ ਜੋ ਪ੍ਰਸ਼ਾਂਤ ਮਹਾਸਾਗਰ ''ਚ ਲਗਾਤਾਰ ਵਧ ਰਹੀ ਸਮੁੰਦਰੀ ਗੰਦਗੀ ਨੂੰ ਸਾਫ ਕੀਤਾ ਜਾ ਸਕੇ। 

 

ਇਸ ਬੈਰੀਅਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪਾਣੀ ''ਤ ਸਿਰਫ 6.6 ਫੁੱਟ ਦੀ ਗਹਿਰਾਈ ਤੱਕ ਹੀ ਜਾਂਦਾ ਹੈ, ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਸਮੁੰਦਰੀ ਜੀਵਾਂ ਨੂੰ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਸਮੁੰਦਰੀ ਜਲ-ਜੀਵਨ ਸੁਰੱਖਿਅਤ ਰਹਿੰਦਾ ਹੈ। ਇਹ ਪਹਿਲ ਓਸ਼ਨ ਕਲੀਨਅਪ ਫਾਊਂਡੇਸ਼ਨ ਵੱਲੋਂ ਕੀਤੀ ਗਈ ਹੈ ਤਾਂ ਜੋ ਵਾਤਾਵਰਣ ਨੂੰ ਸਾਫ ਤੇ ਸੁਰੱਖਿਅਤ ਰੱਖਿਆ ਜਾ ਸਕੇ।


Related News