ਬੱਚੇ ਦੀ ਇਕ ਗਲਤੀ ਕਾਰਨ 48 ਸਾਲ ਲਈ ਬਲਾਕ ਹੋਇਆ Apple iPad

Wednesday, Apr 10, 2019 - 11:10 AM (IST)

ਗੈਜੇਟ ਡੈਸਕ– ਐਪਲ ਡਿਵਾਈਸ ਡਾਟਾ ਨਿੱਜਤਾ ਤੇ ਸੁਰੱਖਿਆ ਦੇ ਮਾਮਲੇ ਵਿਚ ਕਾਫੀ ਮਜ਼ਬੂਤ ਹੁੰਦੇ ਹਨ ਪਰ ਕਈ ਵਾਰ ਇਹ ਸੁਰੱਖਿਅਤ ਚੀਜ਼ਾਂ ਤੁਹਾਡੇ 'ਤੇ ਹੀ ਭਾਰੂ ਪੈਣ ਲੱਗਦੀਆਂ ਹਨ। ਅਜਿਹਾ ਹੀ ਕੁਝ Evan Osnos ਦੇ ਆਈਪੈਡ ਨਾਲ ਵੀ ਹੋਇਆ, ਜਿਥੇ ਉਨ੍ਹਾਂ ਦਾ ਡਿਵਾਈਸ 48 ਸਾਲ ਲਈ ਲੌਕ ਹੋ ਗਿਆ। ਅਜਿਹਾ ਉਨ੍ਹਾਂ ਦੇ 3 ਸਾਲਾ ਬੱਚੇ ਕਾਰਨ ਹੋਇਆ, ਜਿਸ ਨੇ ਲਗਾਤਾਰ ਡਿਵਾਈਸ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਗਲਤ ਪਾਸਵਰਡ ਪਾ ਦਿੱਤਾ।

ਟਵਿਟਰ 'ਤੇ ਕੀਤਾ ਸਾਂਝਾ
ਦੱਸ ਦੇਈਏ ਕਿ ਜੇ ਕੋਈ ਯੂਜ਼ਰ ਵਾਰ-ਵਾਰ ਪਾਸਵਰਡ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਡਿਵਾਈਸ ਦੇ ਜ਼ਿਆਦਾ ਸਮੇਂ ਲਈ ਲੌਕ ਹੋਣ ਦਾ ਡਰ ਕਾਫੀ ਵਧ ਜਾਂਦਾ ਹੈ। Osnos ਨੇ ਟਵਿਟਰ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦਾ ਡਿਵਾਈਸ 48 ਸਾਲ ਲਈ ਲੌਕ ਹੋ ਗਿਆ ਹੈ। Osnos ਦੇ ਬੇਟੇ ਨੇ ਅਜਿਹਾ ਹੀ ਕੁਝ ਕੀਤਾ, ਜਿਸ ਕਾਰਨ ਉਸ ਦਾ ਆਈਪੈਡ 2,55,36,442 ਮਿੰਟ ਮਤਲਬ 48 ਸਾਲ ਲਈ ਬਲਾਕ ਹੋ ਗਿਆ।

 

ਇੰਝ ਕਰ ਸਕਦੇ ਹਨ ਫੋਨ ਰਿਕਵਰ
ਜੇ ਤੁਹਾਡੇ ਸਾਹਮਣੇ ਅਜਿਹੀ ਸਮੱਸਿਆ ਆਏ ਤਾਂ ਫੋਨ, ਆਈਪੈਡ, ਆਈਪੌਡ ਨੂੰ ਕੰਪਿਊਟਰ ਨਾਲ ਕੁਨੈਕਟ ਕਰੋ। iOs ਡਿਵਾਈਸ 'ਤੇ ਬੈਕਅਪ ਰੱਖ ਲਵੋ ਅਤੇ ਇੰਸਟਾਲੇਸ਼ਨ ਹੋਣ ਦੀ ਉਡੀਕ ਕਰੋ ਜਾਂ ਆਪਣੇ ਡਿਵਾਈਸ ਨੂੰ ਰਿਕਵਰੀ ਮੋਡ 'ਚ ਲਿਆਓ ਅਤੇ ਡਿਵਾਈਸ ਨੂੰ ਰੀਸੈੱਟ ਕਰਨ ਦੀ ਕੋਸ਼ਿਸ਼ ਕਰੋ।


Related News