ਭਾਰਤ ''ਚ ਲਾਂਚ ਹੋਈ 2025 Honda SP 125 ਬਾਈਕ, ਜਾਣੋ ਕੀਮਤ ਤੇ ਖੂਬੀਆਂ
Wednesday, Dec 25, 2024 - 05:06 PM (IST)
ਆਟੋ ਡੈਸਕ- ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ ਬਾਈਕ SP 125 ਦਾ ਅਪਡੇਟਿਡ ਵਰਜ਼ਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ ਦੋ ਵੇਰੀਐਂਟ - ਡਰੱਮ ਅਤੇ ਡਿਸਕ 'ਚ ਪੇਸ਼ ਕੀਤਾ ਗਿਆ ਹੈ। ਡਰੱਮ ਵੇਰੀਐਂਟ ਦੀ ਕੀਮਤ 91,771 ਰੁਪਏ ਹੈ ਅਤੇ ਡਿਸਕ ਵੇਰੀਐਂਟ ਦੀ ਕੀਮਤ 1,00,284 ਰੁਪਏ ਐਕਸ-ਸ਼ੋਰੂਮ ਹੈ। ਇਸ ਬਾਈਕ ਨੂੰ OBD 2B ਨਿਯਮਾਂ ਦੇ ਅਨੁਕੂਲ ਬਣਾਇਆ ਗਿਆ ਹੈ। 2025 Honda SP 125 ਨੂੰ 5 ਰੰਗਾਂ - ਪਰਲ ਇਗਨੀਅਸ ਬਲੈਕ, ਮੈਟ ਐਕਸਿਸ ਗ੍ਰੇ ਮੈਟਾਲਿਕ, ਪਰਲ ਸਾਇਰਨ ਬਲੂ, ਇੰਪੀਰੀਅਲ ਰੈੱਡ ਮੈਟਲਿਕ ਅਤੇ ਮੈਟ ਮਾਰਵਲ ਬਲੂ ਮੈਟਾਲਿਕ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ।
ਇੰਜਣ
ਇਸ ਬਾਈਕ 'ਚ 124cc ਸਿੰਗਲ-ਸਿਲੰਡਰ, ਫਿਊਲ-ਇੰਜੈਕਟਿਡ ਇੰਜਣ ਹੈ ਜੋ OBD2B ਨਿਯਮਾਂ ਦੇ ਮੁਤਾਬਕ ਡਿਜ਼ਾਈਨ ਕੀਤਾ ਗਿਆ ਹੈ। ਇਹ ਇੰਜਣ 11bhp ਦੀ ਪਾਵਰ ਅਤੇ 11Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਫੀਚਰਜ਼
2025 Honda SP 125 ਵਿੱਚ ਨਵੀਆਂ ਅਤੇ ਉੱਨਤ ਫੀਚਰਜ਼ ਸ਼ਾਮਲ ਕੀਤੀਆਂ ਗਈਆਂ ਹਨ। ਇਸ ਨਵੀਂ ਬਾਈਕ 'ਚ 4.2-ਇੰਚ ਦੀ TFT ਡਿਸਪਲੇ ਹੈ। ਇਸ 'ਚ ਬਲੂਟੁੱਥ ਕੁਨੈਕਟੀਵਿਟੀ ਦੀ ਸਹੂਲਤ ਵੀ ਹੈ। ਇਸ ਦਾ ਮਤਲਬ ਹੈ ਕਿ ਹੁਣ ਰਾਈਡਰ ਬਾਈਕ ਨੂੰ ਆਪਣੇ ਸਮਾਰਟਫੋਨ ਨਾਲ ਕਨੈਕਟ ਕਰ ਸਕਦੇ ਹਨ। ਇਸ ਵਿੱਚ ਨੈਵੀਗੇਸ਼ਨ ਅਤੇ ਵੌਇਸ ਅਸਿਸਟ ਦੀ ਸਹੂਲਤ ਵੀ ਹੈ। ਇੰਨਾ ਹੀ ਨਹੀਂ, ਬਾਈਕ 'ਚ USB Type-C ਚਾਰਜਿੰਗ ਪੋਰਟ ਵੀ ਜੋੜਿਆ ਗਿਆ ਹੈ, ਜਿਸ ਦੇ ਜ਼ਰੀਏ ਰਾਈਡਰ ਆਪਣੇ ਡਿਵਾਈਸ ਨੂੰ ਚਾਰਜ ਕਰ ਸਕਦੇ ਹਨ।