ਭਾਰਤ ''ਚ ਲਾਂਚ ਹੋਈ 2024 Jawa 42 ਬਾਈਕ, ਪੁਰਾਣੇ ਮਾਡਲ ਤੋਂ 17,000 ਰੁਪਏ ਸਸਤੀ

Friday, Aug 16, 2024 - 07:00 PM (IST)

ਭਾਰਤ ''ਚ ਲਾਂਚ ਹੋਈ 2024 Jawa 42 ਬਾਈਕ, ਪੁਰਾਣੇ ਮਾਡਲ ਤੋਂ 17,000 ਰੁਪਏ ਸਸਤੀ

ਆਟੋ ਡੈਸਕ- 2024 Jawa 42 ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਬਾਈਕ ਦੀ ਕੀਮਤ 1.73 ਲੱਖ ਰੁਪਏ ਐਕਸ-ਸ਼ੋਅਰੂਮ ਤਕ ਜਾਂਦੀ ਹੈ। ਨਵੇਂ ਮਾਡਲ ਦੇ ਬੇਸ ਵੇਰੀਐਂਟ ਦੀ ਕੀਮਤ ਪੁਰਾਣੇ ਮਾਡਲ ਤੋਂ 17,000 ਰੁਪਏ ਘੱਟ ਹੈ। ਇਹ ਬਾਈਕ 6 ਨਵੇਂ ਰੰਗਾਂ- Vega White, Voyager Red, Asteroid Grey, Odyssey Black, Nebula Blue ਅਤੇ Celestial Copper Matte 'ਚ ਪੇਸ਼ ਕੀਤੀ ਗਈ ਹੈ। ਪੁਰਾਣੇ ਅਤੇ ਨਵੇਂ ਰੰਗਾਂ ਨੂੰ ਮਿਲਾ ਕੇ ਹੁਣ ਇਹ ਕੁੱਲ 14 ਰੰਗਾਂ 'ਚ ਉਪਲੱਬਧ ਹੋਵੇਗੀ।

ਇੰਜਣ

ਨਵੀਂ Jawa 42 'ਚ 294.7 ਸੀਸੀ ਲਿਕੁਇਡ-ਕੂਲਡ ਇੰਜਣ ਲਗਾਇਆ ਗਿਆ ਹੈ, ਜੋ 27 ਬੀ.ਐੱਚ.ਪੀ. ਦੀ ਪਾਵਰ ਅਤੇ 26.84 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਅਤੇ ਇਸ ਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਇੰਜਣ 'ਚ ਇਕ ਅਸਿਸਟ-ਐਂਡ-ਸਲਿਪਰ ਕਲੱਚ ਵੀ ਹੈ, ਜੋ ਕਲੱਚ ਦੀ ਮਿਹਨਤ ਨੂੰ 50 ਫੀਸਦੀ ਤਕ ਘੱਟ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਐਗਜਾਸਟ ਸਿਸਟਮ ਨੂੰ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਟਿਊਬ ਕੀਤਾ ਗਿਆ ਹੈ, ਜਿਸ ਨਾਲ ਬਾਈਕ ਨੂੰ ਦੂਜੇ, ਤੀਜੇ ਅਤੇ ਚੌਥੇ ਗਿਅਰ 'ਤੇ ਚਲਾਉਣਾ ਜ਼ਿਆਦਾ ਆਸਾਨ ਹੋ ਜਾਂਦਾ ਹੈ।

ਫੀਚਰਜ਼

ਇਸ ਬਾਈਕ 'ਚ ਰਾਊਂਡ ਹੈੱਡਲਾਈਟ, ਦੋਵਾਂ ਪਹੀਆਂ 'ਤੇ ਡਿਸਕ ਬ੍ਰੇਕ, ਪਹਿਲਾਂ ਨਾਲੋ ਬਿਹਤਰ ਗ੍ਰਾਊਂਡ ਕਲੀਅਰੈਂਸ, ਡਿਊਲ ਚੈਨਲ ਏ.ਬੀ.ਐੱਸ., ਅਸਿਸਟ ਅਤੇ ਸਲਿੱਪ ਕਲੱਚ, ਡਿਜੀਟਲ ਇੰਸਟਰੂਮੈਂਟ ਕਲਸਟਰ, ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਹੀ ਆਪਸ਼ਨ ਦੇ ਤੌਰ 'ਤੇ ਯੂ.ਐੱਸ.ਬੀ. ਚਾਰਜਰ ਦਿੱਤਾ ਗਿਆ ਹੈ।


author

Rakesh

Content Editor

Related News