ਭਾਰਤ ’ਚ ਲਾਂਚ ਹੋਈ  Kawasaki Versys 650, ਕੀਮਤ 7.36 ਲੱਖ ਰੁਪਏ

06/30/2022 6:24:00 PM

ਗੈਜੇਟ ਡੈਸਕ– ਕਾਵਾਸਾਕੀ ਇੰਡੀਆ ਨੇ ਆਪਣੀ 2022  Kawasaki Versys 650 ਭਾਰਤੀ ਬਾਜ਼ਾਰ ’ਚ ਉਤਾਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਦੀ ਕੀਮਤ 7.36 ਲੱਖ ਰੁਪਏ ਰੱਖੀ ਹੈ। 2022 Kawasaki Ninja 300 ਅਤੇ Ninja 400 ਤੋਂ ਬਾਅਦ ਕੰਪਨੀ ਨੇ Kawasaki Versys 650 ਦੇ ਰੂਪ ’ਚ ਆਪਣੀ ਤੀਜੀ ਬਾਈਕ ਲਾਂਚ ਕੀਤੀ ਹੈ। ਕਾਵਾਸਾਕੀ ਇੰਡੀਆ ਨੇ ਇਸ ਨੂੰ ਨਵੰਬਰ ’ਚ ਪੇਸ਼ ਕੀਤਾ ਸੀ। ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਕੰਪਨੀ ਨੇ ਇਸ ਨੂੰ ਲਾਂਚ ਕੀਤਾ ਹੈ। 

Kawasaki Versys 650 ਬਾਈਕ Versys 1000 ਦੀ ਤਰ੍ਹਾਂ ਦਿਸਦੀ ਹੈ। ਅਪਡੇਟਿਡ ਮਾਡਲ ’ਚ ਇਕ ਨਵੀਂ ਹੈੱਡਲਾਈਟ, ਚਾਰ-ਸਟੈੱਪ ਐਡਜਸਟੇਬਲ ਫਲਾਈਸਕਰੀਨ, ਇਕ ਸ਼ਾਰਪ ਦਿਸਣ ਵਾਲਾ ਇੰਜਣ ਕਾਊਲ ਅਤੇ ਫ੍ਰੈਸ਼ ਲਿਵਰੀ ਹੈ। 

ਨਵੀਂ Kawasaki Versys 650 ਦੇ ਇੰਜਣ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ ਪਹਿਲਾਂ ਦੀ ਤਰ੍ਹਾਂ ਹੀ 649cc, ਪੈਰੇਲਲ-ਟਵਿਨ ਇੰਜਣ ਦਿੱਤਾ ਗਿਆ ਹੈ, ਜੋ 66 ਬੀ.ਐੱਚ.ਪੀ. ਦੀ ਪਾਵਰ ਅਤੇ 61 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

Kawasaki Versys 650 ’ਚ ਹੁਣ ਕਾਵਾਸਾਕੀ ਟ੍ਰੈਕਸ਼ਨ ਕੰਟਰੋਲ (KTRC) ਦਿੱਤਾ ਗਿਆ ਹੈ। ਇਹ ਇਕ ਦੋ-ਪੱਧਰੀ ਟ੍ਰੈਕਸ਼ਨ ਕੰਟਰੋ ਸਿਸਟਮ ਹੋਵੇਗਾ। ਟੀ.ਸੀ. ਮਾਡਿਊਲੇਸ਼ਨ ਦੇ ਦੋ ਪੱਧਰ ਹੋਣੇ ਅਤੇ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਆਪਸ਼ਨ ਨਾਲ ਰਾਈਡਰਾਂ ਨੂੰ ਸੜਕਾਂ ’ਤੇ ਮੋਟਰਸਾਈਕਲ ਨੂੰ ਚਲਾਉਂਦੇ ਸਮੇਂ ਬਾਈਕ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਸ ਵਿਚ ਪੁਰਾਣੇ ਇੰਸਟਰੂਮੈਂਟ ਨੂੰ ਹਟਾ ਦਿੱਤਾ ਗਿਆ ਹੈ। ਇਸ ਵਿਚ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਨਵੀਂ ਟੀ.ਐੱਫ.ਟੀ. ਡਿਸਪਲੇਅ ਲਗਾਈ ਗਈ ਹੈ। ਇਸ ਵਿਚ ਰਾਈਡਿੰਗ ਮੋਡ ਦਿੱਤੇ ਹਨ।


Rakesh

Content Editor

Related News