ਨਵੀਂ ਜਨਰੇਸ਼ਨ ਕੀਆ ਕਾਰਨੀਵਲ ਹਾਈ-ਲੇਮੋਜਿਨ ਦਾ ਹੋਇਆ ਖੁਲਾਸਾ, ਜਾਣੋ ਫੀਚਰਜ਼
Monday, Nov 16, 2020 - 01:13 PM (IST)
ਆਟੋ ਡੈਸਕ– ਕੀਆ ਮੋਟਰਸ ਨੇ ਆਪਣੀ MPV ਕਾਰ ਕੀਆ ਕਾਰਨੀਵਲ ਲਈ ਹਾਈ-ਲਿਮੋਜਿਨ ਮਾਡਲ ਦਾ ਖੁਲਾਸਾ ਕੀਤਾ ਹੈ। ਇਹ ਖ਼ਾਸ ਇਸ ਲਈ ਹੈ ਕਿਉਂਕਿ ਇਸ ਵਿਚ ਇਕ ਇੰਟੀਗ੍ਰੇਟਿਡ ਰੂਫ ਲਾਈਨ ਲਗਾਈ ਗਈ ਹੈ ਜੋ ਕਿ ਅੰਦਰ ਵਲ 291mm ਦਾ ਵਾਧੂ ਹੈੱਡਰੂਮ ਪ੍ਰਦਾਨ ਕਰਦੀ ਹੈ। ਇਹ ਹੈੱਡਰੂਮ ਇਕ ਸਟੈਂਡਰਡ ਕੀਆ ਕਾਰਨੀਵਲ ਤੋਂ ਜ਼ਿਆਦਾ ਹੈ। ਕੰਪਨੀ ਨੇ ਇਸ ਵਿਚ ਰੂਫ-ਮਾਊਂਟਿਡ 21.5 ਇੰਚ ਦੀ ਰੀਅਰ ਐਂਟਰਟੇਨਮੈਂਟ ਸਕਰੀਨ ਨੂੰ ਵੀ ਸ਼ਾਮਲ ਕੀਤਾ ਹੈ ਜਿਸ ਵਿਚ HDMI ਅਤੇ USB ਪੋਰਟ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਇਸ ਦੀ ਉਚਾਈ ਰੂਫ ’ਚ ਐਂਬੀਅੰਟ ਲਾਈਟਿੰਗ ਦੇ ਨਾਲ ਹੀ ਐੱਲ.ਈ.ਡੀ. ਲੈਂਪ ਦਿੱਤੇ ਗਏ ਹਨ। ਟਾਪ-ਸਪੇਕ ਕਾਰਨੀਵਲ ਐੱਮ.ਪੀ.ਵੀ. ਦੇ ਹੋਰ ਪ੍ਰੀਮੀਅਮ ਫੀਚਰਜ਼ ’ਚ ਇਨਬਿਲਟ ਏਅਰ ਪਿਊਰੀਫਾਇਰ ਸ਼ਾਮਲ ਹੈ। ਇਸ ਤੋਂ ਇਲਾਵਾ ਪਿਛਲੇ ਪਸੰਜਰ ਲਈ ਪ੍ਰਾਈਵੇਸੀ ਕਰਟੇਨਸ ਵੀ ਲਗਾਏ ਗਏ ਹਨ। ਇਸ ਦੇ ਵਿਚਕਾਰਲੀ ਲਾਈਨ ’ਚ ਵੀ.ਆਈ.ਪੀ. ਲਾਊਂਜ ਸੀਟਾਂ ਮਿਲਦੀਆਂ ਹਨ ਜੋ ਫੁੱਟ ਕੰਫਰਟ ਵੀ ਪ੍ਰਦਾਨ ਕਰਦੀਆਂ ਹਨ।
ਇੰਜਣ
ਇਸ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਫ 3.5 ਲੀਟਰ ਵੀ6 ਪੈਟਰੋਲ ਇੰਜਣ ਨਾਲ ਬਾਜ਼ਾਰ ’ਚ ਉਤਾਰਿਆ ਜਾਵੇਗਾ। ਇਹ ਇੰਜਣ 290 ਬੀ.ਐੱਚ.ਪੀ. ਦੀ ਪਾਵਰ ਅਤੇ 355 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰਦਾ ਹੈ। ਇਸ ਇੰਜਣ ਦੇ ਨਾਲ 8-ਸਪੀਡ ਸ਼ਿਫਟ-ਬਾਈ-ਵਾਇਰ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।