ਜੈਗੁਆਰ ਲੈਂਡ ਰੋਵਰ ਨੇ ਲਾਂਚ ਕੀਤੀ ਨਵੀਂ ਡਿਸਕਵਰੀ ਸਪੋਰਟ SUV

02/13/2020 2:08:20 PM

ਆਟੋ ਡੈਸਕ– ਜੈਗੁਆਰ ਲੈਂਡ ਰੋਵਰ ਕੰਪਨੀ ਨੇ ਭਾਰਤ ’ਚ ਆਪਣੀ ਨਵੀਂ ਡਿਸਕਵਰੀ ਸਪੋਰਟ ਫੇਸਲਿਫਟ ਐੱਸ.ਯੂ.ਵੀ. ਨੂੰ ਲਾਂਚ ਕਰ ਦਿੱਤਾ ਹੈ। ਐੱਸ.ਯੂ.ਵੀ. ਨੂੰ ਦੋ ਮਾਡਲਾਂ ‘S’ ਅਤੇ ‘SE’ ’ਚ ਲਾਂਚ ਕੀਤਾ ਗਿਆ ਹੈ। S ਮਾਡਲ ਦੀ ਕੀਮਤ 57,06 ਲੱਖ ਰੁਪਏ ਹੈ, ਜਦਕਿ SE ਮਾਡਲ ਦੀ ਕੀਮਤ 60.89 ਲੱਖ ਰੁਪਏ ਹੈ ਡਿਸਕਵਰੀ ਸਪੋਰਟ ਦਾ ਮੁਕਾਬਲਾ ਭਾਰਤ ’ਚ ਮਰਸੀਡੀਜ਼ ਬੈਂਜ਼ ਜੀ.ਐੱਲ.ਸੀ., ਬੀ.ਐੱਮ.ਡਬਲਯੂ. ਐਕਸ3, ਵੋਲਵੋ ਐਕਸ ਸੀ60 ਨਾਲ ਹੋਵੇਗਾ। ਕੰਪਨੀ ਦੇ ਪ੍ਰੈਜ਼ੀਡੈਂਟ ਅਤੇ ਐਮ.ਡੀ. ਰੋਹਿਤ ਸੂਰੀ ਨੇ ਦੱਸਿਆ ਕਿ ਕਾਰ ਨੂੰ 65 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕੇਗਾ। 

PunjabKesari

ਇਹ ਹੋਏ ਬਦਲਾਅ
ਪ੍ਰੀਮੀਅਮ ਕੰਪੈਕਟ ਐੱਸ.ਯੂ.ਵੀ ਨੂੰ ਕੰਪਨੀ ਨੇ ਸਭ ਤੋਂ ਪਹਿਲਾਂ 2014 ’ਚ ਲਾਂਚ ਕੀਤਾ ਸੀ। ਉਦੋਂ ਤੋਂ ਹੁਣ ਤਕ ਇਸ ਐੱਸ.ਯੂ.ਵੀ. ’ਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਨਵੀਂ ਡਿਸਕਵਰੀ ਸਪੋਰਟ ’ਚ ਦੋਵਾਂ ਪਾਸੇ ਨਵੇਂ ਬੰਪਰਸ ਅਤੇ ਗਰਿੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੈੱਡਲੈਂਪ ਕਲੱਸਟਰ ’ਤੇ ਵੀ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਕੰਪਨੀ ਥ੍ਰੀ-ਸਪੋਕ ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਦੇ ਨਾਲ ਕਪੈਸੀਟਿਵ ਸਵਿਚਿਜ਼ ਅਤੇ ਇਕ 10-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਦੇਵੇਗੀ। ਇਸ ਦੇ ਨਾਲ ਹੀ ਇਹ ਐੱਸ.ਯੂ.ਵੀ. 4ਜੀ ਵਾਈ-ਫਾਈ ਹਾਟਸਪਾਟ, ਇਕ ਅਪਡੇਟਿਡ ਲੈਂਡ ਰੋਵਰ ਇਨਕੰਟਰੋਲ ਟੱਚ ਪ੍ਰੋ ਇੰਫੋਟੇਨਮੈਂਟ ਦੇ ਨਾਲ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਸਿਸਟਮ ਦੇਵੇਗੀ। 

PunjabKesari

ਇੰਜਣ
ਐੱਸ.ਯੂ.ਵੀ. ’ਚ 2.0 ਲੀਟਰ ਡੀਜ਼ਲ ਬੀ.ਐੱਸ.-6 ਇੰਜਣ ਦਿੱਤਾ ਗਿਆ ਹੈ ਜੋ 180 ਬੀ.ਐੱਚ.ਪੀ. ਦੀ ਪਾਵਰ ਅਤੇ 430 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ 2.0 ਲੀਟਰ ਵਾਲਾ ਬੀ.ਐੱਸ.-6 ਪੈਟਰੋਲ ਇੰਜਣ 250 ਬੀ.ਐੱਚ.ਪੀ. ਦੀ ਪਾਵਰ ਅਤੇ 365 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਦੋਵੇਂ ਇੰਜਣ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਆਉਣਗੇ। ਕਾਰ ’ਚ 10 ਇੰਚ ਦਾ ਟੱਚ ਪ੍ਰੋ ਇੰਫੋਟੇਨਮੈਂਟ ਸਿਸਟਮ ਮਿਲੇਗਾ, ਜੋ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੇ ਨਾਲ ਆਏਗਾ। ਇਸ ਤੋਂ ਇਲਾਵਾ 12.3 ਇੰਚ ਦਾ ਫੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ। 

PunjabKesari

ਫੀਚਰਜ਼
- ਪੈਨੋਰਮਿਕ ਸਨਰੂਫ
- 4ਜੀ ਕੁਨੈਕਟੀਵਿਟੀ
- ਲਾਈਵ ਟ੍ਰੈਫਿਕ ਅਪਡੇਟ
- ਵਾਇਰਲੈੱਸ ਚਾਰਜਿੰਗ

PunjabKesari

ਸੇਫਟੀ ਫੀਚਰਜ਼
ਲੈਨ ਕੀਪਿੰਗ
ਕਲੀਅਰ ਸਾਈਟ ਰੀਵਿਊ ਵਿਊ ਕੈਮਰਾ ਡਿਸਪਲੇਅ
- ਡਰਾਈਵਰ ਅਲਰਟ
- ਪਾਰਕ ਅਸਿਸਟ
- 600mm ਵਾਟਰ ਵੈਡਿੰਗ ਕਪੈਸਿਟੀ


Related News