BS6 ਇੰਜਣ ਦੇ ਨਾਲ Kawasaki ਨੇ ਭਾਰਤ ’ਚ ਲਾਂਚ ਕੀਤੀ ਨਵੀਂ Z900

12/26/2019 11:43:00 AM

ਆਟੋ ਡੈਸਕ– ਕਾਵਾਸਾਕੀ ਨੇ ਭਾਰਤ ’ਚ ਆਪਣੇ ਪਾਵਰਫੁਲ ਬਾਈਕ Z900 ਦੇ BS6 ਇੰਜਣ ਵਾਲੇ 2020 ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 8.50 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਨਵੇਂ ਐਡੀਸ਼ਨ ਨੂੰ ਦੋ ਰੰਗਾਂ- ਮਟੈਲਿਕ ਗ੍ਰੇਫਾਈਟ ਗ੍ਰੇਅ ਅਤੇ ਮਟੈਲਿਕ ਸਪਾਰਕ ਬਲੈਕ ’ਚ ਉਪਲੱਬਧ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਸ ਦਾ ਪੁਰਾਣਾ ਵੇਰੀਐਂਟ 7.69 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਲਿਆਇਆ ਗਿਆ ਸੀ। ਨਵੀਂ ਕਾਵਾਸਾਕੀ Z900 ਦੀ ਕੀਮਤ ’ਚ ਕਰੀਬ 90,000 ਰੁਪਏ ਦਾ ਵਾ੍ਹਾਦ ਕੀਤਾ ਗਿਆ ਹੈ। 

PunjabKesari

ਚਾਰ ਰਾਈਡਿੰਗ ਮੋਡਸ
ਕਾਵਾਸਾਕੀ Z900 ’ਚ ਚਾਰ ਰਾਈਡਿੰਗ ਮੋਡਸ (ਸੁਪੋਰਟ, ਰੇਨ, ਰੋਡ ਅਤੇ ਮੈਨੁਅਲ) ਦਿੱਤੇ ਗਏ ਹਨ। ਟ੍ਰੈਕਸ਼ਨ ਕੰਟਰੋਲ ਸਿਸਟਮ ਤੋਂ ਇਲਾਵਾ ਇਸ ਵਿਚ ਦੋ ਪਾਵਰ ਮੋਡਸ ਵੀ ਜੋੜੇ ਗਏ ਹਨ। ਪੁਰਾਣੇ ਮਾਡਲ ਦੇ ਮੁਕਾਬਲੇ ਇਸ ਵਿਚ ਨਵੇਂ ਐਲ.ਈ.ਡੀ. ਹੈੱਡਲਾਈਟ ਅਤੇ 4.3 ਇੰਚ ਦਾ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਚਰ ਲੱਗਾ ਹੈ। 

ਇੰਜਣ
ਇਸ ਰੇਸਿੰਗ ਬਾਈਕ ’ਚ 948cc ਦਾ ਇੰਜਣ ਲੱਗਾ ਹੈ ਜੋ 121 ਬੀ.ਐੱਚ.ਪੀ. ਦੀ ਪਾਵਰ ਅਤੇ 98.6 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ ’ਚ 6 ਸਪੀਡ ਗਿਅਰਬਾਕਸ, ਸਲਿੱਪ ਅਤੇ ਅਸਿਸਟ ਕਲੱਚ ਦੇ ਨਾਲ ਲਗਾਇਆ ਗਿਆ ਹੈ। 


Related News