BS-6 ਇੰਜਣ ਦੇ ਨਾਲ ਜਾਵਾ ਨੇ ਲਾਂਚ ਕੀਤੀਆਂ ਦੋ ਬਾਈਕਸ

03/02/2020 5:39:09 PM

ਆਟੋ ਡੈਸਕ– ਭਾਰਤੀ ਬਾਜ਼ਾਰ ’ਚ BS-6 ਇੰਜਣ ਦੇ ਨਾਲ ਜਾਵਾ ਅਤੇ ਜਾਵਾ 42 ਬਾਈਕਸ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਨਵੀਆਂ ਬਾਈਕਸ ਦੀ ਕੀਮਤ ’ਚ ਕੰਪਨੀ ਨੇ 5000-9928 ਰੁਪਏ ਤਕ ਦਾ ਵਾਧਾ ਕੀਤਾ ਹੈ, ਜਿਸ ਤੋਂ ਬਾਅਦ BS-6 ਜਾਵਾ ਸਟੈਂਡਰਡ ਮਾਡਲ ਦੀ ਸ਼ੁਰੂਆਤੀ ਕੀਮਤ 1.73 ਲੱਖ ਰੁਪਏ (ਐਕਸ-ਸ਼ੋਅਰੂਮ)ਅਤੇ BS-6  ਜਾਵਾ 42 ਦੀ ਕੀਮਤ 1.60 ਲੱਖ ਰੁਪਏ (ਐਕਸ-ਸ਼ੋਅਰੂਮ) ਹੋ ਗਈ ਹੈ। 
- ਇਨ੍ਹਾਂ ਦੋਵਾਂ ਬਾਈਕ ਮਾਡਲਾਂ ਨੂੰ ਸਿੰਗਲ ਚੈਨਲ ਏ.ਬੀ.ਐੱਸ. ਅਤੇ ਡਿਊਲ ਚੈਨਲ ਏ.ਬੀ.ਐੱਸ. ਦੋਵਾਂ ਆਪਸ਼ੰਸ ’ਚ ਉਪਲੱਬਧ ਕੀਤਾ ਜਾਵੇਗਾ। 

PunjabKesari

ਪਾਵਰਫੁਲ 293cc ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ BS6 293 ਸੀਸੀ ਦਾ ਇੰਜਣ ਲੱਗਾ ਹੈ ਜੋ 27 ਬੀ.ਐੱਚ.ਪੀ. ਦੀ ਪਾਵਰ ਅਤੇ 28 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਫਿਊਲ ਇੰਜੈਕਸ਼ਨ ਤਕਨੀਕ ਦੇ ਨਾਲ ਜੋੜਿਆ ਗਿਆ ਹੈ।
- ਦੱਸ ਦੇਈਏ ਕਿ ਭਾਰਤ ’ਚ 1 ਅਪ੍ਰੈਲ ਤੋਂ ਬੀ.ਐੱਸ.-6 ਇੰਜਣ ਜ਼ਰੂਰੀ ਕਰ ਦਿੱਤਾ ਜਾਵੇਗਾ, ਇਸ ਲਈ ਹੁਣ ਜਾਵਾ ਨੇ ਆਪਣੇ ਦੋਵਾਂ ਮਾਡਲਾਂ ਨੂੰ ਬੀ.ਐੱਸ.-6 ਇੰਜਣ ਦੇ ਨਾਲ ਲਾਂਚ ਕੀਤਾ ਜਾਵੇਗਾ। 


Related News